ਨਵੀਂ ਦਿੱਲੀ- ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਬੀਤੇ ਦਿਨ ਯਾਨੀ ਕਿ ਮੰਗਲਵਾਰ ਨੂੰ ਟਵੀਟ ਕਰਕੇ ਐਲਾਨ ਕੀਤਾ ਕਿ ਸੀ.ਬੀ.ਐੱਸ.ਈ. ਨੇ ਕੋਵਿਡ-19 ਲਾਕਡਾਊਨ ਦੌਰਾਨ ਸਿੱਖਿਅਕ ਨੁਕਸਾਨ ਨੂੰ ਧਿਆਨ ‘ਚ ਰੱਖਦੇ ਹੋਏ 9ਵੀਂ ਜਮਾਤ ਤੋਂ 12ਵੀਂ ਲਈ 30 ਫੀਸਦੀ ਤੱਕ ਸਿਲੇਬਸ ਨੂੰ ਘੱਟ ਕੀਤਾ ਹੈ। ਨਿਸ਼ੰਕ ਨੇ ਕਿਹਾ ਕਿ ਕੋਵਿਡ-19 ਇਨਫੈਕਸ਼ਨ ਅਤੇ ਲਾਕਡਾਊਨ ਕਾਰਨ ਵਿਦਿਆਰਥੀਆਂ ਦੀ ਪੜਾਈ ਨੂੰ ਹੋਏ ਨੁਕਸਾਨ ਕਾਰਨ ਅਸੀਂ ਸੀ.ਬੀ.ਐੱਸ.ਈ. ਤੋਂ ਜਮਾਤ 9ਵੀਂ ਅਤੇ 12ਵੀਂ ਤੱਕ ਦਾ ਸਿਲੇਬਸ ਘੱਟ ਕਰਨ ਲਈ ਕਿਹਾ ਸੀ। ਸੀ.ਬੀ.ਐੱਸ.ਈ. ਨੇ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਅਕੈਡਮਿਕ ਸਿਲੇਬਸ 2020-2021 ਨੂੰ ਰਿਵਾਈਜ਼ ਕਰਨ ਦਾ ਨੋਟੀਫਿਕੇਸ਼ਨ ਵੀ ਜ਼ਾਰੀ ਕਰ ਦਿੱਤਾ। ਸੀ.ਬੀ.ਐੱਸ.ਈ. ਨੇ ਕਿਹਾ ਕਿ ਸਾਰੇ ਸਕੂਲਾਂ ਦੇ ਪ੍ਰਮੁੱਖ ਅਤੇ ਅਧਿਆਪਕ ਇਹ ਵੀ ਯਕੀਨੀ ਕਰਨ ਕਿ ਜੋ ਵਿਸ਼ੇ ਸਿਲੇਬਸ ਤੋਂ ਹਟਾਏ ਹਨ, ਉਹ ਵੀ ਜ਼ਰੂਰਤ ਪੈਣ ‘ਤੇ ਵਿਦਿਆਰਥੀਆਂ ਨੂੰ ਦੱਸਣ ਅਤੇ ਸਮਝਾਉਣ। ਹਾਲਾਂਕਿ ਹਟਾਏ ਗਏ ਵਿਸ਼ੇ ਇੰਟਰਨਲ ਅਸੈਸਮੈਂਟ ਅਤੇ ਸਾਲਾਨਾ ਬੋਰਡ ਪ੍ਰੀਖਿਆਵਾਂ ਦਾ ਹਿੱਸਾ ਨਹੀਂ ਹੋਣਗੇ।