ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਜਿਲਾ ਜਲੰਧਰ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ,ਜਿਲਾ ਸੀ.ਮੀ. ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਦੀ ਅਗਵਾਈ ਵਿੱਚ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਜੌਨ ਦੇ ਪਿੰਡਾਂ ਦੀਆਂ ਮੀਟਿੰਗਾਂ ਕ੍ਰਮਵਾਰ ਪਿੰਡ ਢੰਡੋਵਾਲ ,ਨੰਗਲ ਅੰਬੀਆਂ ,ਕੋਟਲਾ ਸੂਰਜਮੱਲ,ਸਾਦਿਕ ਪੁਰ,ਤਲਵੰਡੀ ਸੰਘੇੜਾ, ਰੌਤਾਂ,ਪਰਜੀਆ ਖ਼ੁਰਦ,ਪਰਜੀਆ ਕਲਾਂ ,ਕੰਨੀਆਂ ਜਗਤਪੁਰਾ ਵਿਖੇ ਹੋਈਆਂ ।ਮੀਟਿੰਗਾਂ ਵਿੱਚ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਹੜ੍ਹ ਪੀੜਤਾ ਵੱਲ ਪਿੱਠ ਕੀਤੀ ਹੋਈ ਹੈ ਪਰ 22 ਅਗਸਤ ਨੂੰ ਚੰਡੀਗੜ੍ਹ ਮੋਰਚੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ 16 ਹੋਰ ਜਥੇਬੰਦੀਆਂ ਦੇ ਯੋਧੇ ਦੱਸਣਗੇ ਕਿ ਜੱਥੇਬੰਦਕ ਲੋਕ ਕੀ ਹੁੰਦੇ ਹਨ।22 ਅਗਸਤ ਨੂੰ ਪੂਰੇ ਪੰਜਾਬ ਭਰ ਤੋਂ ਅਤੇ ਦੂਜੇ ਸੂਬਿਆਂ ਤੋਂ ਕਿਸਾਨਾਂ ਮਜ਼ਦੂਰਾਂ ਅਤੇ ਮਾਂਵਾਂ ਭੈਣਾਂ ਦੇ ਵਿਸ਼ਾਲ ਕਾਫ਼ਲੇ ਚੰਡੀਗੜ੍ਹ ਪਹੁੰਚ ਕੇ ਮੋਰਚੇ ਗੱਡਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸਲਾਂ ਦੇ ਖ਼ਰਾਬੇ ਦਾ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ,ਜਿਸ ਕਿਸਾਨ ਦੇ ਪਸ਼ੂ ਧੰਨ ਦੀ ਹਾਨੀ ਹੋਈ ਹੈ ਉਸ ਨੂੰ ਇਕ ਲੱਖ ,ਜਿਸਦਾ ਘਰ ਢੇਰੀ ਹੋਇਆ ਉਸ ਨੂੰ 5 ਲੱਖ ,ਜੀਅ ਦੀ ਮੋਤ ਤੇ ਦੱਸ ਲੱਖ ,ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਨੰਗਲਅੰਬੀਆਂ,ਗੁਰਨਾਮ ਸਿੰਘ ਸਰਪੰਚ ਕੋਟਲਾ ਸੂਰਜਮੱਲ ,ਜਸਵੀਰ ਸਿੰਘ ਸ਼ੀਰੂ ਢੰਡੋਵਾਲ ,ਪ੍ਰੀਤਮ ਸਿੰਘ ਪੀਤੂ ਸਾਦਿਕਪੁਰ ,ਕੁਲਦੀਪ ਰਾਏ ,ਧੰਨਾਂ ਸਿੰਘ ਤਲਵੰਡੀ ਸੰਘੇੜਾ ,ਵੀਰੂ ਜਗਤਪੁਰਾ ,ਗੋਗਾ ਕੰਨੀਆਂ,ਜਰਨੇਲ ਸਿੰਘ ਪਰਜੀਆਂ ਖ਼ੁਰਦ,ਸੁਖਪਾਲ ਸਿੰਘ ਰੋਤਾ, ਹਰਪਿੰਦਰ ਸਿੰਘ ਗੋਗਾ ਪਰਜੀਆ ਕਲਾ ਅਤੇ ਇਹਨਾਂ ਪਿੰਡਾਂ ਦੇ ਅਣਗਿਣਤ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।