ਬਲਾਚੌਰ, ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) -ਬਲਾਚੌਰ ਪਿੰਡ ਭਰਥਲਾ ਦੇ ਵਸਨੀਕ ਅਤੇ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਧਰਮ ਪਾਲ ਭਰਥਲਾ ਦੇ ਵੱਡੇ ਭਰਾ ਚਮਨ ਲਾਲ ਪਵਾਰ ਦੇ ਵਧੀਕ ਜਨਰਲ ਐਡਵੋਕੇਟ ਨਿਯੁਕਤ ਹੋਣ ਤੇ ਇਲਾਕੇ ਵਿੱਚ ਖੁਸ਼ੀ ਦਾ ਮਹੋਲ ਹੈ ਅਤੇ ਇਲਾਕਾ ਨਿਵਾਸੀਆ ਵਲੋਂ ਉਹਨਾ ਦੀ ਇਸ ਨਿਯੁੱਕਤ ਤੇ ਵਧਾਈਆ ਦਿੱਤੀਆ ਜਾ ਰਹੀਆ ਹਨ । ਚਮਨ ਲਾਲ ਪਵਾਰ ਜਿਹੜੇ ਕਿ ਸਬ ਡਿਵੀਜ਼ਨ ਬਲਾਚੌਰ ਦੇ ਪਿੰਡ ਭਰਥਲਾ ਨਾਲ ਸਬੰਧਤ ਹਨ ਅਤੇ ਉਹ  ਕਾਂਗਰਸ ਸਰਕਾਰ ਦੇ ਰਾਜ ਦੌਰਾਨ ਸੀਨੀਅਰ ਜਨਰਲ ਐਡਵੋਕੇਟ ਪੰਜਾਬ ਦੇ ਅਹੁੱਦੇ ਉਪਰ ਨਿਯੁੱਕਤ ਅਤੇ ਹੁਣ ਆਮ ਆਦਮੀ ਪਾਰਟੀ ਦੇ ਰਾਜਭਾਗ ਵਿੱਚ ਉਹਨਾਂ ਨੂੰ ਵਧੀਕ ਜਨਰਲ ਐਡਵੋਕੇਟ ਪੰਜਾਬ ਅਤੇ ਹਰਿਆਣਾ ਲਾ ਕੇ ਮਾਣ ਵਧਾਇਆ ਗਿਆ ਹੈ । ਚਮਨ ਲਾਲ ਪਵਾਰ ਦੀ ਇਸ ਨਿਯੁਕਤੀ ਉਪਰ ਉਹਨਾ ਨੂੰ ਚੇਅਰਮੈਨ ਧਰਮ ਪਾਲ ਭਰਥਲਾ,ਬਾਬਾ ਦੀਦਾਰ ਸਿੰਘ ਕਿਸ਼ਨਪੁਰ , ਕੁਲਵਿੰਦਰ ਮੰਡ , ਹਰਮੇਸ਼ ਚੰਦਰ ਸਾਬਕਾ ਸਰਪੰਚ ਪਿੰਡ ਕਿਸ਼ਨਪੁਰ , ਲਖਵਿੰਦਰ ਘਈ ਸਰਪੰਚ ਪਿੰਡ ਭਰਥਲਾ ਬੇਟ , ਸੰਦੇਸ਼ ਰਾਜੂ ਪ੍ਰਧਾਨ , ਪ੍ਰੇਮ ਨਾਥ ਸਰਪੰਚ ਭਰਥਲਾ , ਪੰਮਾ ਦੁੱਗਲ , ਇਕਬਾਲ ਸਿੰਘ ਪੰਚ ਗੁਰਿੰਦਰ ਕੁਮਾਰ ( ਵਿੱਕੀ ) ਪੰਚ , ਰੋਸ਼ਨ ਲਾਲ ਪੰਚ , ਐਡਵੋਕੇਟ ਗੁਰਪ੍ਰੀਤ ਸਿੰਘ , ਸੁਰਜੀਤ ਸਿੰਘ ਜੀਓਜੀ , ਵਿਨੋਦ ਕੁਮਾਰ ਜੀਓਜੀ , ਚਮਨ ਲਾਲ ਪੰਚ , ਮਨਜੀਤ ਬੇਦੀ , ਲਾਲ ਬਹਾਦੁਰ ਗਾਂਧੀ  ਸਮੇਤ ਇਲਾਕੇ ਦੀਆਂ ਅਨੇਕਾ ਹੀ ਨਾਮੀ ਸਿਆਸੀ , ਧਾਰਮਿਕ ਅਤੇ ਸਮਾਜਿਕ ਸਖਸੀਅਤਾ ਵਲੋਂ ਵਧਾਈਆਂ ਦਿੱਤੀਆਂ ਗਈਆ ।