Skip to content
ਚੰਡੀਗੜ੍ਹ, ਜੋ ਕਿ ਆਪਣੇ ਆਪ ਵਿਚ ਇਕ ਖੂਬਸੂਰਤ ਸਿਟੀ ਵਜੋਂ ਜਾਣਿਆ ਜਾਂਦਾ ਹੈ। ਮਹਿੰਗੀ ਤੋਂ ਮਹਿੰਗੀ ਗੱਡੀ ਅਤੇ ਕੋਠੀਆਂ ਇਸ ਸ਼ਹਿਰ ਵਿਚ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਨਾਲ ਹੀ ਮਹਿੰਗੇ ਮਹਿੰਗੇ ਘਰ ਅਤੇ ਹੋਟਲਾਂ ਦੇ ਕਮਰੇ ਵੀ ਦੇਖਣ ਨੂੰ ਮਿਲਦੇ ਹਨ।ਹੋਟਲਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਤਾਜ ਹੋਟਲ ਵਿਚ ਇਕ ਅਜਿਹਾ ਕਮਰਾ ਹੈ ਜਿਸ ਦਾ ਇਕ ਦਿਨ ਦਾ ਕਿਰਾਇਆ 3 ਲੱਖ 50 ਹਜ਼ਾਰ ਹੈ। ਇਸ ਕਮਰੇ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਹਰ ਇਕ ਚੀਜ਼ ਤੁਹਾਨੂੰ ਲਗਜ਼ਰੀ ਮਿਲੇਗੀ।ਇਸ ਕਮਰੇ ਵਿਚ ਵੱਡੀ ਲੋਬੀ ਦੇ ਨਾਲ ਡਾਈਨਿੰਗ ਵੀ ਮਿਲੇਗੀ। ਨਾਲ ਇਕ ਹੈਲਪਰ ਵੀ ਮਿਲੇਗਾ ਜੋ ਤੁਹਾਡੀ ਇਸ ਕਮਰੇ ਦੀ ਰਿਹਾਇਸ਼ ਤੱਕ ਤੁਹਾਡੇ ਨਾਲ ਰਹਿ ਕੇ ਲੋੜੀਂਦੀ ਮਦਦ ਕਰੇਗਾ।
https://x.com/welcomepunjab/status/1819320206105170119
Related