ਫਗਵਾੜਾ (ਨਰੇਸ਼ ਪੱਸੀ) : ਫਗਵਾੜਾ ਸ਼ਹਿਰ ‘ਚ ਨੌਸਰਬਾਜ਼ ਵੱਲੋਂ ਏ.ਟੀ.ਐੱਮ ਕਾਰਡ ਬਦਲ ਕੇ 85 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪੀੜਤ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਕੁਮਾਰ ਪੁੱਤਰ ਪੱਪੂ ਰਾਮ ਵਾਸੀ ਪਿੰਡ ਜਮਾਲਪੁਰ ਫਗਵਾੜਾ ਨੇ ਦੱਸਿਆ ਕਿ ਉਸ ਦਾ ਖਾਤਾ ਪੰਜਾਬ ਨੈਸ਼ਨਲ ਬ੍ਰਾਂਚ ਜੀ.ਟੀ. ਰੋਡ ਫਗਵਾੜਾ ਵਿਖੇ ਚੱਲ ਰਿਹਾ ਹੈ। ਜਦੋਂ ਉਹ ਬੈਂਕ ਦੇ ਏ.ਟੀ.ਐਮ ਵਿੱਚ ਗਿਆ ਜਿੱਥੇ ਇੱਕ ਵਿਅਕਤੀ ਪਹਿਲਾਂ ਹੀ ਮੌਜੂਦ ਸੀ, ਉਸਦੇ ਕਾਰਡ ਦਾ ਕੋਡ ਜਨਰੇਟ ਨਹੀਂ ਹੋਇਆ ਤਾਂ ਉੱਥੇ ਖੜੇ ਵਿਅਕਤੀ ਨੇ ਉਸਨੂੰ ਕਿਹਾ ਕਿ ਮੈਂ ਉਸਦੇ ਕਾਰਡ ਦਾ ਕੋਡ ਜਨਰੇਟ ਕਰਾਂਗਾ।
ਇਸ ਦੌਰਾਨ ਉਕਤ ਵਿਅਕਤੀ ਨੇ ਮੇਰਾ ਏ.ਟੀ.ਐਮ. ਕਾਰਡ ਬਦਲ ਦਿੱਤਾ ਜੋ ਕਿ ਕਿਸੇ ਦਲਜੀਤ ਸਿੰਘ ਦੇ ਨਾਂ ‘ਤੇ ਹੈ। ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਉਸ ਦੇ ਖਾਤੇ ‘ਚੋਂ 85000 ਰੁਪਏ ਕਢਵਾਉਣ ਦਾ ਕਾਲ ਅਤੇ ਮੈਸੇਜ ਆਇਆ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨਾਲ 85000 ਰੁਪਏ ਦੀ ਠੱਗੀ ਮਾਰੀ ਗਈ ਹੈ। ਉਸ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਨੌਸਰਬਾਜ਼ ਨੂੰ ਫੜ ਕੇ ਉਸ ਨੂੰੇ ਇਨਸਾਫ਼ ਦਿਵਾਇਆ ਜਾਵੇ।