ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਅਤੇ ਹਰਿਆਵਲ ਪੰਜਾਬ ਸੰਸਥਾ ਵਲੋਂ ਅੱਜ ਜਲੰਧਰ ਦੇ ਸ਼੍ਰੀ ਚੇਤਨਯਾ ਟੇਕਨੋ ਸਕੂਲ ਵਿੱਚ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਦਰੱਖਤ ਲਗਾਉਣ ਦਾ ਪ੍ਰੋਗਰਾਮ ਰੱਖਿਆ ਅਤੇ ਸਕੂਲ ਦੇ ਸਟਾਫ,ਪ੍ਰਿੰਸੀਪਲ, ਅਧਿਆਪਕ ਸਹਿਬਾਨ ਅਤੇ ਅਹੁਦੇਦਾਰਾਂ ਕੁਲਵਿੰਦਰ ਜੀ(ਖੇਤਰੀ ਇੰਚਾਰਜ ),ਮਨੋਜ ਪਟੇਲ (ਪ੍ਰਸ਼ਾਸਨਿਕ ਅਧਿਕਾਰੀ),ਡਾ .ਅਮਨਦੀਪ ਕੌਰ (ਜ਼ੋਨਲ ਇੰਚਾਰਜ ),ਰਵੀ ਕਿਰਨ (ਅਕਾਦਮਿਕ ਦੀਨ),ਸ਼ਰੁਤੀ (ਸੀਸੀਏ ਇੰਚਾਰਜ) ਦੇ ਸਹਿਯੋਗ ਨਾਲ ਬੱਚਿਆਂ ਨੂੰ ਦਰੱਖਤ ਲਗਾਉਣ ਦੀ ਅਤੇ ਉਨ੍ਹਾਂ ਦੇ ਫਾਇਦੇਮੰਦ ਹੋਣ ਦੀ ਜਾਣਕਾਰੀ ਦਿੱਤੀ, ਸਕੂਲ ਦੇ ਬੱਚਿਆਂ ਨੇ ਅੱਜ ਤਕਰੀਬਨ 50 ਬੂਟੇ (ਦਰੱਖਤ)ਆਪਣੇ ਨਾਜ਼ੁਕ ਨਾਜ਼ੁਕ ਹੱਥਾਂ ਨਾਲ ਲਗਾਏ ਉਨ੍ਹਾਂ ਨੂੰ ਆਪਣੀ ਮਰਜ਼ੀ ਦਾ ਨਾਮ ਦਿੱਤਾ ਅਤੇ ਰੋਜ਼ਾਨਾ ਇਨ੍ਹਾਂ ਫਲਦਾਰ ਅਤੇ ਆਕਸੀਜ਼ਨ ਦੇਣ ਵਾਲੇ ਬੂਟਿਆਂ ਦੀ ਸੇਵਾ ਕਰਨ ਦਾ ਵਚਨ ਵੀ ਦਿੱਤਾ।ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ,ਅਮਰਪ੍ਰੀਤ ਸਿੰਘ,ਗੁਰਦੀਪ ਸਿੰਘ ਕਾਰਵਾਂ,ਜਸਵਿੰਦਰ ਸਿੰਘ ਪਨੇਸਰ,ਪਰਮਿੰਦਰ ਸਿੰਘ,ਅਮਨਦੀਪ ਸਿੰਘ,ਜਤਿੰਦਰਪਾਲ ਸਿੰਘ ਕਪੂਰ,ਮਨਦੀਪ ਕੌਰ ਅਤੇ ਹੋਰ ਸੇਵਾਦਾਰਾਂ ਨੇ ਅਤੇ ਹਰਿਆਵਲ ਪੰਜਾਬ ਦੇ ਸ਼੍ਰੀ ਪੁਨੀਤ ਖੰਨਾ,ਦੀਪਕ ਜੀ ਨੇ ਹਿੱਸਾ ਲਿਆ।