ਜਲੰਧਰ,(ਵਿੱਕੀ ਸੂਰੀ)- ਜਲੰਧਰ ਸ਼ਹਿਰ ਦੇ ਭਾਰਗੋ ਨਗਰ ਵਿਖੇ ਲੜਕਿਆਂ ਦੇ ਸਕੂਲ ਵਿਚ ਬੀਤੇ ਦਿਨ ਕ੍ਰਿਸਮਿਸ ਦਾ ਤਿਓਹਾਰ ਬੜੀ ਧੂਮ ਨਾਲ ਮਨਾਇਆ ਗਿਆ। ਇਸ ਦੌਰਾਨ ਪਾਸਟਰ ਸੁਨੀਲ ਤੇ ਪਾਸਟਰ ਮੁਲਕ ਰਾਜ ਵਲੋਂ ਪ੍ਰਾਥਨਾ ਕੀਤੀ ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਖਾਸ ਪ੍ਰੋਗਰਾਮ ਪੇਸ਼ ਕੀਤਾ ਗਿਆ।

    ਇਸ ਮੌਕੇ ਵਿਸ਼ੇਸ਼ ਤੌਰ ’ਤੇ ਐੱਮ. ਐੱਲ.ਏ. ਸ਼ੁਸ਼ੀਲ ਰਿੰਕੂ, ਖਾਦੀ ਤੇ ਵਿਲੇਜ ਇੰਡਸਟਰੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ਤੇ ਰਾਜੂ ਵੀ ਹਾਜ਼ਰ ਸਨ। ਆਈਆਂ ਹੋਈਆਂ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ।

    ਇਸ ਮੌਕੇ ਪਾਸਟਰ ਸੁਨੀਲ, ਪਾਸਟਰ ਮੁਲਕ ਰਾਜ, ਰਵੀ ਕੁਮਾਰ, ਕੀਮਤੀ ਲਾਲ, ਵਿਜੇ ਕੁਮਾਰ, ਵਿੱਕੀ, ਰੱਜਤ ਮਾਂਡਲਾ, ਸੋਨੂੰ, ਕਰਨ ਬਰਾੜ, ਪੰਕਜ ਮਾਂਡਲਾ, ਕਿਰਨ ਬਰਾੜ ਆਦਿ ਮੌਜੂਦ ਰਹੇ।