ਪੰਜਾਬ ਡੈਸਕ- ਪੰਜਾਬ ਪੁਲਿਸ ਨੇ ਨਸ਼ੇ ਖਿਲਾਫ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਪਾਕਿਸਤਾਨ ਤੋਂ ਹੈਰੋਇਨ ਮੰਗਵਾ ਭਾਰਤ ਵਿਚ ਸਪਲਾਈ ਕਰਨ ਵਾਲਾ ਵੱਡਾ ਤਸਕਰ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਕੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਸੀਆਈ ਅੰਮ੍ਰਿਤਸਰ ਨੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਖਿਲਾਫ ਕਾਰਵਾਈ ਕੀਤੀ ਹੈ। ਦੋਸ਼ੀ ਦੀ ਪਛਾਣ ਰਛਪਾਲ ਸਿੰਘ ਉਰਫ ਪਾਲਾ ਨੂੰ ਵਜੋ ਹੋਈ ਹੈ ਜਿਸ ਤੋਂ 5 ਕਿਲੋਗ੍ਰਾਮ ਹੈਰੋਇਨ ਤੇ 12.15 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। DGP ਯਾਦਵ ਨੇ ਜਾਣਕਾਰੀ ਦਿੱਤੀ ਕਿ ਸੀਆਈ ਵੱਲੋਂ ਫੜੇ ਗਏ ਰਛਪਾਲ ਸਿੰਘ ਨੇ ਪੁੱਛਗਿਛ ਵਿਚ ਆਪਣੇ ਨੈਟਵਰਕ ਦੀ ਜਾਣਕਾਰੀ ਦਿੱਤੀ। ਰਛਪਾਲ ਸਿੰਘ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਹੈਰੋਇਨ ਮੰਗਵਾਉਂਦਾ ਸੀ। ਪੁਲਸ ਵਲੋਂ ਉਸ ਖਿਲਾਫ ਮਾਮਲਾ ਦਰਜ ਕਰਕੇ ਨੈਟਵਰਕ ਬਾਰੇ ਪੁੱਛਗਿਛ ਸ਼ੁਰੂ ਕੀਤੀ ਜਾ ਰਹੀ ਹੈ।