ਕਿੰਨਾ ਕਿੰਨਾ ਇਲਾਕਿਆ ਦੀ ਬਿਜਲੀ ਬੰਦ ਰਹੇਗੀ ਵੇਖੋ
ਫਗਵਾੜਾ (ਨਰੇਸ਼ ਪਾਸੀ,ਇੰਦਰਜੀਤ ਸ਼ਰਮਾ) – ਉਪ ਮੰਡਲ ਅਫ਼ਸਰ (ਸੰਚਾਲਨ ) ਪੀ.ਐਸ ਪੀ ਸੀ ਐਲ ਚਹੇੜੂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 23/12/22 ਦਿਨ ਸ਼ੁਕਰਵਾਰ ਨੂੰ 66 ਕੇ ਵੀ ਸਬ ਡਵੀਜ਼ਨ ਫਗਵਾੜਾ ਨੂੰ ਆ ਰਹੀ 66 ਕੇ ਵੀ ਲਾਈਨ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ 66 ਕੇ ਵੀ ਸਬ ਸਟੇਸ਼ਨ ਚਹੇੜੂ ਤੋਂ ਚੱਲਦੇ ਸਾਰੇ ਫੀਡਰ ਬੰਦ ਰਹਿਣਗੇ। ਜਿਸ ਨਾਲ ਕਿਸ਼ਨ ਪੁਰ,ਨੰਗਲ ਮੱਝਾ,ਰਾਣੀਪੁਰ,ਸਪਰੋੜ ,ਭਗਵਾਨਪੁਰ ,ਚਹੈੜੂ ,ਖਜੂਰਲਾ ,ਸੇਮੀ ,ਸਪਰੋੜ ਅੱਡਾ ,ਮਾਧੋਪੁਰ ,ਕਾਂਸ਼ੀ ਨਗਰ ,ਹਰਦਾਸਪੁਰ ,ਜਗਪਾਲਪੁਰ , ਨਰੰਗਪੁਰ ,ਨਾਨਕ ਨਗਰੀ , ਮਹੇੜੂ ਰੋਡ ਅਤੇ ਲੋਅ ਗੇਟ ਆਦਿ ਦੀ ਬਿਜਲੀ ਬੰਦ ਰਹੇਗੀ।