ਫਿਰੋਜਪੁਰ (ਜਤਿੰਦਰ ਪਿੰਕਲ): ਅੱਜ ਇੱਕ ਪ੍ਰੈਸ ਨੋਟ ਰਾਂਹੀ ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰੋਜ਼ਪੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਵਜ਼ੀਰ ਅਮਿਤ ਸਾਹ ਅਤੇ ਹਰਿਆਣਾ ਖੱਟੜ ਸਰਕਾਰ ਦੀ ਕਿਸਾਨ ਜੰਥੇਬੰਦੀਆ ਤੇ ਕੀਤੇ ਜਾ ਰਹੇ ਜਬਰ ਜੁਲਮ ਦੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਫਿਰੋਜ਼ਪੁਰ ਵੱਲੋ ਪੁਰਜੋਰ ਨਿਖੇਧੀ ਕਰਦੀ ਹੈ । ਸਰਕਾਰ ਵੱਲੋ ਕਿਸਾਨਾਂ ਨਾਲ ਕੀਤੇ ਵਾਧੇ ਪੂਰੇ ਕਰਨ ਦੀ ਬਜਾਏ ਸੜਕਾਂ ਤੇ ਸ਼ੰਬੂ ਬਾਰਡਰ, ਖਨੋਰੀ ਬਾਰਡਰ ਅਤੇ ਦਿੱਲੀ ਦੇ ਚਾਰ ਚੁਫੇਰੇ ਬਾਰਡਰ ਸੀਲ ਕਰਕੇ ਸੜਕਾਂ ਤੇ ਕੰਕਰੀਟ ਨਾਲ ਕੰਧਾਂ ਕਰਕੇ ਸੜਕਾਂ ਵਿੱਚ ਤਿਖੇ ਸਰੀਏ ਗੱਡ ਕੇ ਕੀ ਸਾਬਤ ਕਰਨਾ ਚਾਹੁਦੀ ਹੈ ਕਿ ਕਿਸਾਨ ਇਸ ਦੇਸ਼ ਦੇ ਬਸ਼ਿੰਦੇ ਨਹੀ ਹਨ। ਸਰਹੱਦਾਂ ਸੀਲ ਕਰਕੇ ਭਾਰਤ ਸਰਕਾਰ ਬੇਗਾਨਿਆਂ ਵਾਲਾ ਸਲੂਕ ਕਰ ਰਹੀ ਹੈ। ਕਿਸਾਨਾਂ ਤੇ ਅੱਥਰੂ ਗੈਸਾਂ ਦੇ ਗੋਲੇ ਦਾਗ ਕੇ ,ਗੋਲੀਆਂ ਚਲਾ ਕੇ, ਲਾਠੀਚਾਰਜ ਕਰਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜੇਹੜੇ ਲੋਕਾਂ ਨੇ ਇਸ ਦੇਸ਼ ਵਿੱਚ ਅੰਨ ਪੈਦਾ ਕਰਕੇ ਭਾਰਤ ਨੂੰ ਦੂਜੇ ਦੇਸ਼ਾਂ ਤੋ ਆਉਣ ਵਾਲੀਆਂ ਵਸਤੂਆਂ ਤੋ ਨਿਜਾਤ ਦਵਾਈ ਹੈ ਉਹਨਾਂ ਨੂੰ ਅੱਜ ਸੜਕਾਂ ਤੇ ਜਬਰ ਜ਼ੁਲਮ ਕਰਕੇ ਦਬਾਇਆ ਜਾ ਰਿਹਾ ਹੈ । ਇਸ ਸਮੇ ਹਾਜਰ ਪਰਗਟ ਸਿੰਘ ਵਾਹਕੇ ,ਬੋਹੜ ਸਿੰਘ ਥਿੰਦ, ਸੁੱਚਾ ਸਿੰਘ ਮੁਹਾਲਮ, ਸੁੱਚਾ ਸਿੰਘ ਬਸਤੀ ਭਾਨੇ ਵਾਲਾ,ਹਰਪ੍ਰੀਤ ਸਿੰਘ ਦਰਸਨ ਸਿੰਘ ਅਤੇ ਸੁਖਵੰਤ ਸਿੰਘ ਸਤੀਏ ਵਾਲਾ, ਸਰਵਨ ਸਿੰਘ, ਬਲਵਿੰਦਰ ਸਿੰਘ, ਵੀਰ ਸਿੰਘ, ਮਹਿਤਾਬ ਸਿੰਘ, ਸਤਨਾਮ ਸਿੰਘ, ਰਾਜਬੀਰ ਸਿੰਘ ਸਾਰੇ ਮੁਹਾਲਮ,ਭਾਗ ਸਿੰਘ ਫੱਤੇ ਵਾਲਾ ਆਦਿ ਨੇ ਵੀ ਕਿਸਾਨਾਂ ਤੇ ਜਬਰ ਜੁਲਮ ਦੀ ਨਿਖੇਧੀ ਕੀਤੀ।