ਜਲੰਧਰ(ਨਵੀਨ ਪੂਰੀ):- ਪ੍ਰਾਚੀਨ ਸ਼ਿਵ ਮੰਦਿਰ ਤਾਲਾਬ ਬਸਤੀ ਸ਼ੇਖ ਨਜ਼ਦੀਕ ਦੁਸ਼ਹਿਰਾ ਗ੍ਰਾਊਂਡ ਜਿਸ ਦੀ ਜਰ ਖ਼ਰੀਦ ਲਾਲਾ ਲਕਸ਼ਮਨ ਦਾਸ ਸੂਰੀ ਜੀ ਵੱਲੋਂ ਕੀਤੀ ਗਈ ਸੀ, ਜੋ ਕਿ ਬਾਬਾ ਮੁਰਾਦ ਸ਼ਾਹ ਜੀ (ਨਕੋਦਰ) ਦੇ ਨਾਨਾ ਜੀ ਸਨ।ਇਸ ਪ੍ਰਾਚੀਨ ਸ਼ਿਵ ਮੰਦਰ ਨਾਲ ਸੂਰੀ ਪਰਿਵਾਰ ਦਾ ਵੀ ਬਹੁਤ ਵੱਡਾ ਇਤਿਹਾਸ ਅਤੇ ਪਿਆਰ ਜੁੜਿਆ ਹੋਇਆ ਹੈ।ਇਸ ਮੰਦਰ ਨਾਲ ਸੂਰੀ ਪਰਿਵਾਰ ਦੀ ਬਹੁਤ ਆਸਥਾ ਜੁੜੀ ਹੈ।ਦੱਸਣ ਯੋਗ ਹੈ ਕਿ ਕੋਈ ਸਮ੍ਹਾਂ ਸੀ ਜਦੋਂ ਸੂਰੀ ਪਰਿਵਾਰ ਦੇ ਘਰ ਕੋਈ ਸੰਤਾਨ ਨਹੀਂ ਸੀ।ਪਰ ਭੋਲੇ ਨਾਥ ਸ਼ਿਵ ਸ਼ੰਕਰ ਜੀ ਨੇ ਸੁਪਨੇ ਵਿੱਚ ਆ ਕੇ ਆਪਣਾ ਆਸ਼ੀਰਵਾਦ ਦਿੱਤਾ ਅਤੇ ਸੰਤਾਨ ਪ੍ਰਾਪਤੀ ਦਾ ਵਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀਆਂ ਦਾ ਵਾਧਾ ਹੋਇਆ।ਸ਼ਿਵ ਸ਼ੰਕਰ ਦੀ ਕਿਰਪਾ ਨਾਲ ਇਹ ਮੰਦਰ ਇਤਿਹਾਸਕ ਬਣ ਗਿਆ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਆਉਣ ਲੱਗੀਆਂ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਉਣ ਲੱਗੀਆਂ।ਇਸ ਮੰਦਰ ਦੀ ਦੇਖ ਰੇਖ ਸੂਰੀ ਪਰਿਵਾਰ ਵੱਲੋਂ ਬਣਾਈ ਗਈ ਲਾਲਾ ਹੁਕਮ ਚੰਦ ਸੂਰੀ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਕੀਤੀ ਜਾਂਦੀ ਹੈ।

    ਅੱਜ 26 ਅਗਸਤ 2024 ਦਿਨ ਸੋਮਵਾਰ ਨੂੰ ਪ੍ਰਾਚੀਨ ਸ਼ਿਵ ਮੰਦਰ ਤਾਲਾਬ ਬਸਤੀ ਸ਼ੇਖ ਜਲੰਧਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸਮੂਹ ਸੰਗਤਾਂ ਅਤੇ ਸੂਰੀ ਪਰਿਵਾਰ ਵੱਲੋਂ ਮਨਾਇਆ ਗਿਆ ।ਜਿਸ ਵਿੱਚ ਦੂਰੋਂ ਨੇੜਿਉਂ ਆਈਆਂ ਸੰਗਤਾਂ ਨੇ ਆ ਕੇ ਆਪਣੀ ਹਾਜ਼ਰੀ ਲਵਾਈ ਅਤੇ ਬਾਂਕੇ ਬਿਹਾਰੀ ਦਾ ਆਸ਼ੀਰਵਾਦ ਲਿਆ।ਇਸ ਦਿਨ ਸੂਰੀ ਪਰਿਵਾਰ ਦੇ ਬਹੁਤ ਹੀ ਸਤਿਕਾਰਯੋਗ ਅਤੇ ਪੂਜਨਯੋਗ ਜਠੇਰਿਆਂ ਦਾ ਵੀ ਦਿਨ ਹੁੰਦਾ ਹੈ ਜੋ ਕਿ ਇਸ ਪ੍ਰਾਚੀਨ ਸ਼ਿਵ ਮੰਦਰ ਤਾਲਾਬ ਬਸਤੀ ਸ਼ੇਖ ਵਿੱਚ ਹੀ ਵਿਰਾਜਮਾਨ ਹਨ।
    ਲਾਲਾ ਹੁਕਮ ਚੰਦ ਸੂਰੀ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਲੰਗਰ ਅਤੇ ਠੰਡੇ ਜਲ ਦਾ ਪ੍ਰਬੰਧ ਕੀਤਾ ਗਿਆ ਅਤੇ ਯੱਗ ਵੀ ਕਰਵਾਇਆ ਗਿਆ।ਸੁਸਾਇਟੀ ਵੱਲੋਂ ਅਰਦਾਸ ਕੀਤੀ ਗਈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਭ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਸੰਸਾਰ ਵਿੱਚ ਅਮਨ ਸ਼ਾਂਤੀ ਬਣੀ ਰਹੇ |