ਜਲੰਧਰ(ਬਿਉਰੋ) : ਕਾਂਗਰਸ ਦੇ ਸੱਤਾ ਤੋਂ ਬਾਹਰ ਹੁੰਦੇ ਹੀ ਪਾਵਰਕਾਮ ਨੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ‘ਚ ਕਾਂਗਰਸ ਭਵਨ ਦੀ ਬਿਜਲੀ ਕੱਟ ਦਿੱਤੀ ਹੈ । ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਪਾਵਰਕਾਮ ਨੇ ਬੀਤੇ ਦਿਂਨੀ ਕਾਂਗਰਸ ਭਵਨ ਦਾ ਕੁਨੈਕਸ਼ਨ ਕੱਟ ਦਿੱਤਾ ਹੈ।ਜਾਣਕਾਰੀ ਅਨੁਸਾਰ ਕਾਂਗਰਸ ਭਵਨ ਵਿੱਚ ਦੋ ਬਿਜਲੀ ਕੁਨੈਕਸ਼ਨ ਹਨ। ਇੱਕ ਕੁਨੈਕਸ਼ਨ ਸ਼ਹਿਰੀ ਇਕਾਈਆਂ ਲਈ ਅਤੇ ਇੱਕ ਪੇਂਡੂ ਇਕਾਈਆਂ ਲਈ ਹੈ।ਦੋਵਾਂ ਦਾ ਕਰੀਬ 3.5 ਲੱਖ ਰੁਪਏ ਦਾ ਬਿੱਲ ਬਕਾਇਆ ਹੈ। ਸੂਤਰਾਂ ਮੁਤਾਬਕ ਇੱਕ ਹਫ਼ਤਾ ਪਹਿਲਾਂ ਵੀ ਪਾਵਰਕਾਮ ਦੀ ਟੀਮ ਬਿਜਲੀ ਕੁਨੈਕਸ਼ਨ ਕੱਟਣ ਗਈ ਸੀ ਪਰ ਉਦੋਂ ਕਾਂਗਰਸੀ ਆਗੂਆਂ ਨੇ ਬਿੱਲ ਜਮ੍ਹਾਂ ਕਰਵਾਉਣ ਲਈ ਸਮਾਂ ਮੰਗਿਆ ਸੀ।ਕਾਂਗਰਸ ਭਵਨ ਦਾ ਪਿਛਲੇ ਕਈ ਸਾਲਾਂ ਤੋਂ ਬਕਾਇਆ ਬਿੱਲ ਵਧ ਰਿਹਾ ਸੀ।ਪਾਵਰਕੌਮ ਦੇ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਿਫਾਲਟਰਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਹਿੱਸੇ ਵਜੋਂ ਕੁਨੈਕਸ਼ਨ ਕੱਟਿਆ ਗਿਆ ਹੈ।