ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਕਾਂਗਰਸ ਵਲੋਂ 27 ਜਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਸ ਵਿਚ ਕਈ ਵਿਧਾਇਕਾ ਅਤੇ ਸਾਬਕਾ ਵਿਧਾਇਕਾਂ ਨੂੰ ਮੁੱਖ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸੂਚੀ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੁਆਰਾ ਜਾਰੀ ਕੀਤੀ ਗਈ। ਇਸ ਦੌਰਾਨ ਸੂਰਜ ਠਾਕੁਰ ਤੇ ਹੀਨਾ ਕਾਵਰੇ ਨੂੰ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।ਦੱਸ ਦੇਈਏ ਕਿ ਬੀਤੇ ਦਿਨ ਹੀ ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਵੋਟਿੰਗ ਹੋਈ ਹੈ, ਜਿਸ ਦੇ ਨਤੀਜੇ 14 ਨਵੰਬਰ ਨੂੰ ਆਉਣੇ ਹਨ। ਵੋਟਿੰਗ ਤੋਂ ਤੁਰੰਤ ਬਾਅਦ ਹੀ ਕਾਂਗਰਸ ਨੇ ਆਪਣੇ 27 ਜਿਲ੍ਹਾ ਪ੍ਰਧਾਨਾ ਦੀ ਸੂਚੀ ਜਾਰੀ ਕਰ ਦਿੱਤੀ।

ਕਾਂਗਰਸ ਵੱਲੋਂ ਐਲਾਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ

ਅੰਮ੍ਰਿਤਸਰ ਦਿਹਾਤੀ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਅੰਮ੍ਰਿਤਸਰ ਸ਼ਹਿਰੀ ਤੋਂ ਸੌਰਭ ਮਦਾਨ, ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ, ਬਠਿੰਡਾ ਸ਼ਹਿਰੀ ਤੋਂ ਪ੍ਰੀਤਮ ਸਿੰਘ ਕੋਟਭਾਈ, ਬਠਿੰਡਾ ਦਿਹਾਤੀ ਤੋਂ ਰਾਜਨ ਗਰਗ, ਫਰੀਦਕੋਟ ਤੋਂ ਨਵਦੀਪ ਸਿੰਘ ਬਰਾੜ, ਫਤਹਿਗੜ੍ਹ ਸਾਹਿਬ ਤੋਂ ਸੁਰਿੰਦਰ ਸਿੰਘ, ਫਾਜ਼ਿਲਕਾ ਤੋਂ ਹਰਪ੍ਰੀਤ ਸਿੰਘ ਸੰਧੂ, ਫਿਰੋਜ਼ਪੁਰ ਤੋਂ ਕੁਲਬੀਰ ਸਿੰਘ ਜ਼ੀਰਾ, ਗੁਰਦਾਸਪੁਰ ਤੋਂ ਬਰਿੰਦਰ ਮੀਤ ਸਿੰਘ ਪਾਹੜਾ, ਹੁਸ਼ਿਆਰਪੁਰ ਤੋਂ ਦਲਜੀਤ ਸਿੰਘ, ਜਲੰਧਰ ਸ਼ਹਿਰੀ ਤੋਂ ਰਜਿੰਦਰ ਬੇਰੀ, ਜਲੰਧਰ ਦਿਹਾਤੀ ਤੋਂ ਹਰਦੇਵ ਸਿੰਘ ਲਾਡੀ, ਕਪੂਰਥਲਾ ਤੋਂ ਬਲਵਿੰਦਰ ਸਿੰਘ ਧਾਲੀਵਾਲੀ, ਖੰਨਾ ਤੋਂ ਲਖਵੀਰ ਸਿੰਘ ਲੱਖਾ, ਲੁਧਿਆਣਾ ਦਿਹਾਤੀ ਤੋਂ ਮੇਜਰ ਸਿੰਘ ਮੁੱਲਾਂਪੁਰ, ਲੁਧਿਆਣਾ ਸ਼ਹਿਰੀ ਤੋਂ ਸੰਜੀਵ ਤਲਵਾੜ, ਮੋਗਾ ਤੋਂ ਹਰੀ ਸਿੰਘ ਖਾਈ, ਮੋਹਾਲੀ ਤੋਂ ਕਮਲ ਕਿਸ਼ੋਰ ਸ਼ਰਮਾ, ਮੁਕਤਸਰ ਤੋਂ ਸ਼ੁਭਦੀਪ ਸਿੰਘ ਬਿੱਟੂ, ਪਠਾਨਕੋਟ ਤੋਂ ਪੰਨਾ ਲਾਲ ਭਾਟੀਆ, ਪਟਿਆਲਾ ਦਿਹਾਤੀ ਤੋਂ ਗੁਰਦਰਸ਼ਨ ਕੌਰ ਰੰਧਾਵਾ, ਪਟਿਆਲਾ ਸ਼ਹਿਰੀ ਤੋਂ ਨਰੇਸ਼ ਕੁਮਾਰ ਦੁੱਗਲ, ਰੋਪੜ ਤੋਂ ਅਸ਼ਵਨੀ ਸ਼ਰਮਾ, ਸੰਗਰੂਰ ਤੋਂ ਜਗਦੇਵ ਸਿੰਘ ਗੱਗਾ, ਐੱਸਬੀਐੱਸ ਨਗਰ ਤੋਂ ਅਜੈ ਕੁਮਾਰ ਤੇ ਤਰਨਤਾਰਨ ਤੋਂ ਰਾਜਬੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।