ਜਲੰਧਰ— ਜਲੰਧਰ ‘ਚ ਕੋਰੋਨਾ ਵਾਇਰਸ ਦੇ ਕਾਰਨ ਅੱਜ ਜਿੱਥੇ ਇਕ ਹੋਰ ਮਰੀਜ਼ ਦੀ ਮੌਤ ਹੋ ਗਈ,  ਉਥੇ ਹੀ ਕੋਰੋਨਾ ਦੇ 56 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ‘ਚੋਂ 22 ਮਰੀਜ਼ਾਂ ਦੀ ਰਿਪੋਰਟ ਸਰਕਾਰੀ ਫਰੀਦਕੋਟ ਕਾਲਜ ਤੋਂ ਮਿਲੀ ਹੈ ਜਦਕਿ 34 ਲੋਕਾਂ ਦੀ ਰਿਪੋਰਟ ਪ੍ਰਾਈਵੇਟ ਲੈਬ ‘ਚੋਂ ਮਿਲੀ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 53 ਤੱਕ ਪਹੁੰਚ ਗਈ ਹੈ।


    ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ ‘ਚ ਇਸ ਸਮੇਂ 474 ਐਕਟਿਵ ਕੇਸ ਹਨ, ਜਿਨ੍ਹਾਂ ‘ਚੋਂ 89 ਆਪਣੇ ਘਰਾਂ ‘ਚ ਆਈਸੋਲੇਟ, 70 ਸਿਵਲ ਹਸਪਤਾਲ ‘ਚ, 156 ਮੈਰੀਟੋਰੀਅਸ ਸਕੂਲ ‘ਚ, 25 ਮਿਲਟਰੀ ਹਸਪਤਾਲ ‘ਚ, 12 ਬੀ. ਐੱਸ. ਐੱਫ. ਹਸਪਤਾਲ ‘ਚ, 17 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ ‘ਚ, 19 ਲੁਧਿਆਣਾ ਦੇ ਹਸਪਤਾਲਾਂ ‘ਚ, 3 ਪੀ. ਜੀ. ਆਈ. ਚੰਡੀਗੜ੍ਹ ‘ਚ, 2 ਕਪੂਰਥਲਾ ਦੇ ਹਸਪਤਾਲ ‘ਚ ਅਤੇ 25 ਨਿੱਜੀ ਹਸਪਤਾਲਾਂ ‘ਚ ਦਾਖਲ ਹਨ । 52 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਤੋਂ ਸ਼ਿਫਟ ਕੀਤਾ ਜਾਣਾ ਹੈ।