ਲੁਧਿਆਣਾ— ਕੋਰੋਨਾ ਦਾ ਪ੍ਰਕੋਪ ਪੰਜਾਬ ‘ਚ ਜਾਰੀ ਹੈ। ਕੋਰੋਨਾਵਾਇਰਸ ਨੂੰ ਲੈ ਕੇ ਸੂਬੇ ਦੀ ਸਥਿਤ ਦਿਨ-ਪ੍ਰਤੀਦਿਨ ਗੰਭੀਰ ਹੁੰਦੀ ਜਾ ਰਹੀ ਹੈ। ਪੰਜਾਬ ‘ਚ ਕੋਰੋਨਾ ਦਿਨ-ਪ੍ਰਤੀ-ਦਿਨ ਬੇਕਾਬੂ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਸੰਖਿਆ ‘ਚ ਪਾਜ਼ੀਟਿਵ ਮਾਮਲੇ ਸਹਾਮਣੇ ਆ ਰਹੇ ਹਨ। ਕੋਰੋਨਾ ਨਾਲ ਮੌਤਾਂ ਦੀ ਦਰ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਪੰਜਾਬ ਨੇ ਇਸ ਮਾਮਲੇ ‘ਚ ਮਹਾਰਾਸ਼ਟਰ ਅਤੇ ਗੁਜਰਾਤ ਨੂੰ ਵੀ ਪਛਾੜ ਦਿੱਤਾ। ਪੰਜਾਬ ‘ਚ ਮੌਤਾਂ ਦੀ ਦਰ 2.95 ਫੀਸਦੀ ਪਹੁੰਚ ਗਈ ਹੈ ਜਦਕਿ ਗੁਜਰਾਤ ‘ਚ ਇਹ ਦਰ 2.91 ਅਤੇ ਮਹਾਰਾਸ਼ਟਰ ‘ਚ ਇਹ 2.90 ਫੀਸਦੀ ਹੈ।
ਕੱਲ੍ਹ ਪੰਜਾਬ ‘ਚ 71 ਲੋਕਾਂ ਦੀ ਮੌਤ ਕੋਰੋਨਾ ਕਰਕੇ ਹੋਈ। ਕੱਲ੍ਹ ਅੰਮ੍ਰਿਤਸਰ ‘ਚ 3, ਬਠਿੰਡਾ ‘ਚ 5, ਫਤਿਹਗੜ੍ਹ ਸਾਹਿਬ ‘ਚ 4, ਫਾਜ਼ਿਲਕਾ ‘ਤ 1, ਫਿਰੋਜ਼ਪੁਰ ‘ਚ 1, ਗੁਰਦਾਸਪੁਰ ‘ਚ 2, ਹੁਸ਼ਿਆਰਪੁਰ ‘ਚ 4, ਜਲੰਧਰ ‘ਚ 11, ਕਪੂਰਥਲਾ ‘ਚ 6, ਲੁਧਿਆਣਾ ‘ਚ 13, ਮਾਨਸਾ ‘ਚ 1, ਮੋਗਾ ‘ਚ 1, ਐੱਸਬੀਐੱਸ ਨਗਰ ‘ਚ 4, ਪਠਾਨਕੋਟ ‘ਚ 1, ਪਟਿਆਲਾ ‘ਚ 8, ਰੋਪੜ ‘ਚ 1, ਸੰਗਰੂਰ ‘ਚ 5 ਮੌਤਾਂ ਦਰਜ ਹੋਈਆਂ ਸਨ। ਕੱਲ੍ਹ ਪੰਜਾਬ ‘ਚ ਕੋਰੋਨਾ ਦੇ 2137 ਕੇਸ ਨਵੇਂ ਆਏ ਸਨ।
 
ਬੀਤੇ ਦਿਨ ਲੁਧਿਆਣਾ ‘ਚ 240, ਜਲੰਧਰ ‘ਚ 210, ਪਟਿਆਲਾ ‘ਚ 159, ਅੰਮ੍ਰਿਤਸਰ ‘ਚ 311, ਐੱਸਏਐੱਸ ਨਗਰ ‘ਚ 319, ਸੰਗਰੂਰ ‘ਚ 57, ਬਠਿੰਡਾ ‘ਚ 130, ਗੁਰਦਾਸਪੁਰ ‘ਚ 173, ਫਿਰੋਜ਼ਪੁਰ ‘ਚ 49, ਮੋਗਾ ‘ਚ 37, ਹੁਸ਼ਿਆਰਪੁਰ ‘ਚ 94, ਪਠਾਨਕੋਟ ‘ਚ 19, ਬਰਨਾਲਾ ‘ਚ 15, ਫਤਿਹਗੜ੍ਹ ਸਾਹਿਬ ‘ਚ 22, ਕਪੂਰਥਲਾ ‘ਚ 45, ਫਰੀਦਕੋਟ ‘ਚ 54, ਤਰਨਤਾਰਨ ‘ਚ 35, ਰੋਪੜ ‘ਚ 8, ਫਾਜ਼ਿਲਕਾ ‘ਚ 52, ਐੱਸਬੀਐੱਸ ਨਗਰ ‘ਚ 24, ਮੁਕਤਸਰ ‘ਚ 53, ਮਾਨਸਾ ‘ਚ 31 ਕੇਸ ਦਰਜ ਹੋਏ ਸਨ।