ਜਲੰਧਰ — ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਕੋਰੋਨਾ ਦੇ ਵੱਡੀ ਗਿਣਤੀ ‘ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਜ਼ਿਲ੍ਹੇ ‘ਚ ਵੀਰਵਾਰ ਨੂੰ ਜਿੱਥੇ 85 ਨਵੇਂ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਉਥੇ ਹੀ 3 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ ‘ਚ ਵੀ ਜਾ ਚੁੱਕੇ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ ‘ਚ ਪੁਲਸ ਅਕਾਦਮੀ ਫਿਲੌਰ ਦੇ ਕਈ ਮੁਲਾਜ਼ਮ ਵੀ ਸ਼ਾਮਲ ਹਨ।

    ਇਨ੍ਹਾਂ ਲੋਕਾਂ ਨੇ ਹਾਰੀ ਕੋਰੋਨਾ ਤੋਂ ਜੰਗ
    ਰੇਸ਼ਮ ਸਿੰਘ (51) ਵਾਸੀ ਧੀਰਪੁਰ ਕਰਤਾਰਪੁਰ
    ਬਲਬੀਰ ਕੌਰ (67) ਵਾਸੀ ਹਰਨਾਮਦਾਸਪੁਰਾ
    ਬਲਕਾਰ ਸਿੰਘ (65) ਪਿੰਡ ਸੀਚੇਵਾਲ