ਫਗਵਾੜਾ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗਲੀ ਨੰਬਰ-5 ਗੁਰਦੁਅਰਾ ਸਾਹਿਬ ਵਿਖੇ ਸ: ਬਲਵਿੰਦਰ ਸਿੰਘ ਧਾਲ਼ੀਵਾਲ ਐਮ. ਐਲ. ਏ. ਦੇ ਨਿਰਦੇਸ਼ਾਂ ਤਹਿਤ ਅਤੇ ਸਿਹਤ ਵਿਭਾਗ ਵਲੋਂ ਅੱਜ ਕੋਰੋਨਾ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ । ਜਿਸ ਵਿੱਚ ਹਰ ਵਰਗ ਦੇ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ ਦੇ ਟੀਕੇ ਲਗਾਏ ਗਏ। ਜਿਸ ਵਿੱਚ ਸ: ਬਲਵਿੰਦਰ ਸਿੰਘ ਧਾਲੀਵਾਲ ਐਮ. ਐਲ. ਏ. ਸਾਹਿਬ ਜੀ ਦੀ ਧਰਮ ਪਤਨੀ ਮੈਡਮ ਸਰਬਜੀਤ ਕੌਰ ਧਾਲੀਵਾਲ ਪਹੁੰਚੇ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਹਰ ਵਰਗ ਦੇ ਲੋਕਾਂ ਨੂੰ ਬਿਨਾ ਮਤਭੇਦ ਹਰ ਵਾਰਡ ਅਤੇ ਪਿੰਡਾਂ ਦੇ ਵਿੱਚ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾਣਗੇ ਤਾਂ ਜੋ ਇਸ ਕੋਰੋਨਾ ਦੀ ਬੀਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸੰਜੀਵ ਕੁਮਾਰ ਬੁੱਗਾ ਸ਼ਹਿਰੀ ਪ੍ਧਾਨ, ਬੌਬੀ ਬੋਹਰਾ, ਸੁਦਾਰਸ਼ਨ ਬਹਿਬਲ, ਹਾਜ਼ਰ ਸਨ !