ਫਗਵਾੜਾ,(ਨਰੇਸ਼ ਪਾਸੀ/ਇੰਦਰਜੀਤ ਸ਼ਰਮਾ)- ਕੋਰੋਨਾ ਮਹਾਮਾਰੀ ਤੋਂ ਲੋਕਾਂ ਦੇ ਬਚਾਅ ਲਈ ਕੋਰੋਨਾ ਵੈਕਸੀਨ ਟੀਕਾਕਰਨ ਦਾ ਕੰਮ ਜ਼ੋਰਾ ’ਤੇ ਹੈ। ਇਸੇ ਦੌਰਾਨ ਫਗਵਾੜਾ ਵਿਖੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਜੀ ਦੀ ਰਹਿਨੁਮਾਈ ਹੇਠ ਅਤੇ ਵਰਮਾ ਪਰਿਵਾਰ ਦੇ ਯਤਨਾਂ ਸਦਕਾ ਕੋਰੋਨਾ ਟੀਕਾਕਰਣ ਕੈਂਪ ਸ਼ਹੀਦ ਭਗਤ ਸਿੰਘ ਨਗਰ ਗਲੀ ਨੰ: 1 ਸਤਸੰਗ ਘਰ ਵਿਚ ਲਗਾਇਆ ਗਿਆ।

    ਇਸ ਕੈਂਪ ’ਚ ਤਰਸੇਮ ਵਰਮਾ, ਰੋਹਿਤ ਵਰਮਾ, ਅਮਨਦੀਪ ਸਿੰਘ, ਸ਼ੀਤਲ ਸਰਵਟਾ, ਰਸ਼ਪਾਲ ਚੰਦ ਤੇ ਮੁਹੱਲਾ ਵਾਸੀ ਆਦਿ ਹਾਜ਼ਰ ਸਨ। ਵਿਧਾਇਕ ਬਲਵਿੰਦਰ ਧਾਲੀਵਾਲ ਨੇ ਕਿਹਾ ਕਿ ਅਸੀਂ ਅੱਗੇ ਵੀ ਹੋਰ ਇਸ ਤਰਾਂ ਦੇ ਕੈਂਪ ਲਗਾਵਾਂਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਣ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ਼ ਸਾਨੂੰ ਸਾਰਿਆਂ ਨੂੰ ਡੱਟ ਕੇ ਅਤੇ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਜਿਨ੍ਹਾਂ ਲੋਕਾਂ ਨੇ ਵੈਕਸੀਨ ਦੇ ਟੀਕੇ ਅਜੇ ਤਕ ਨਹੀਂ ਲਗਵਾਏ, ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਉਣ ਲਈ ਅਪੀਲ ਕੀਤੀ।