ਜਲੰਧਰ: ਪੰਜਾਬ ਦੇ ਜਲੰਧਰ ਵਿਚ ਇਕ ਵਾਰ ਫਿਰ ਕੋਰੋਨਾ ਨੇ ਬਲਾਸਟ ਕੀਤਾ ਹੈ। ਸ਼ਹਿਰ ਵਿਚ ਇਕੱਠੇ ਕੋਰੋਨਾ ਵਾਇਰਸ ਦੇ 54 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਦੇ ਨਾਲ ਸ਼ਹਿਰ ਵਿਚ ਦਹਿਸ਼ਤ ਫੈਲ ਗਈ ਹੈ। ਹੁਣ ਜਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 826 ਹੋ ਗਈ ਹੈ। ਇਹਨਾਂ ਵਿਚ 14 ਮਰੀਜ਼ ਫਤਿਹਪੁਰ ਇਲਾਕੇ ਤੋਂ ਹੈ। ਇਸ ਤੋਂ ਇਲਾਵਾ ਬਾਕੀ ਮਰੀਜ਼ ਏਕਤਾ ਨਗਰ, ਦਾਦਾ ਕਲੋਨੀ, ਰੋਜ ਪਾਰਕ, ਸਿੱਧ ਮਹੱਲਾ, ਮਕਸੂਦਾਂ, ਆਬਾਦਪੁਰਾ, ਗੋਲਡਨ ਐਵੇਨਿਊ, ਅਮਨ ਨਗਰ, ਕੋਟ ਪਕਸ਼ੀਯਾ ਮੁਹੱਲਾ, ਰਾਜ ਨਗਰ, ਛੋਟਾ ਅਲੀ ਮੁਹੱਲੇ ਦੇ ਰਹਿਣ ਵਾਲੇ ਹਨ। ਨਾਲ ਹੀ ਰਾਹਤ ਵਾਲੀ ਖਬਰ ਇਹ ਹੈ ਕਿ ਅੱਜ 453 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਦੱਸ ਦੇਈਏ ਕਿ ਸੂਬੇ ਵਿਚ ਕੋਰੋਨਾ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਲੰਧਰ, ਅਮ੍ਰਿਤਸਰ, ਲੁਧਿਆਨਾ ਸਮੇਤ ਕਈ ਜ਼ਿਲ੍ਹਿਆਂ ਵਿਚ ਰੋਜ਼ਾਨਾ ਕੋਰੋਨਾ ਦੇ ਕੇਸ ਆ ਰਹੇ ਹਨ।