ਜਲੰਧਰ,(ਵਿੱਕੀ ਸੁਰੀ)- ਸ਼ਹਿਰ ਦੇ ਗੌਤਮ ਨਗਰ ’ਚ ਰਹਿੰਦੇ ਲੜਕੀ-ਲੜਕਾ ਜੋ ਕਿ ਪਤੀ-ਪਤਨੀ ਹਨ, ਜਦੋ ਅੱਜ ਘਰੋਂ ਬਾਹਰ ਸਮਾਨ ਲੈਣ ਲਈ ਨਿੱਕਲੇ ਤਾਂ ਰਸਤੇ ਵਿਚ ਇਕ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਲੜਕੀ-ਲੜਕਾ ਦੋਵੇਂ ਸੜਕ ਉੱਤੇ ਡਿੱਗ ਪਏ। ਇਸ ਉਪਰੰਤ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਲੜਕੇ ਨਾਲ ਕੁੱਟਮਾਰ ਕਰਨ ਲੱਗੇ, ਜਿਸ ਨੂੰ ਬਚਾਉਣ ਲਈ ਜਦੋਂ ਉਸਦੀ ਪਤਨੀ ਅੱਗੇ ਆਈ ਤਾਂ ਉਕਤ ਨੌਜਵਾਨਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ।

    ਪੀੜ੍ਹਤ ਲੜਕੀ ਨੇ ਦੱਸਿਆ ਕਿ ਉਹ ਗਰਭਵਤੀ ਹੈ, ਜਦੋ ਉਕਤ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ ਤਾਂ ਉਸਦੇ ਪੇਟ ’ਚ ਦਰਦ ਹੋਣ ਲੱਗੀ। ਜਿਸ ਦੌਰਾਨ ਰਾਹਗੀਰਾਂ ਵਲੋਂ ਉਨ੍ਹਾਂ ਨੂੰ ਨੌਜਵਾਨਾਂ ਤੋਂ ਛੁਡਾ ਕੇ ਹਸਪਤਾਲ ਪਹੁੰਚਾਇਆ ਗਿਆ। 

    ਫਿਲਹਾਲ ਦੋਵੇਂ ਪਤੀ-ਪਤਨੀ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਵਲੋਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ।