ਫਗਵਾੜਾ,(ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਫਗਵਾੜਾ ਵਿਖੇ ਸੀਨੀਅਰ ਸਿਟੀਜਨ ਨਰੇਸ਼ ਪਾਸੀ ਤੇ ਮਲਕੀਅਤ ਸਿੰਘ ਰਗਵੋਤਰਾ ਪ੍ਰਧਾਨ ਬਲੱਡ ਬੈਂਕ ਫਗਵਾੜਾ ਹਰਗੋਬਿੰਦ ਨਗਰ ਵਲੋਂ ਖੇੜਾ ਰੋਡ ਨੇੜੇ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ।

    ਦੱਸਣਯੋਗ ਹੈ ਕਿ 2 ਸਤੰਬਰ ਵੀਰਵਾਰ ਨੂੰ ਐਮ. ਐਲ. ਏ. ਸ: ਬਲਵਿੰਦਰ ਸਿੰਘ ਧਾਲੀਵਾਲ (ਵਿਧਾਇਕ ਫਗਵਾੜਾ) ਦੀ ਰਹਿਨੁਮਾਈ ਹੇਠ 11ਵਾਂ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ ਸੀ।

    ਇਸ ਦੌਰਾਨ ਸਾਬਕਾ ਨਗਰ ਕੌਂਸਲਰ ਸੁਸ਼ੀਲ ਮੈਨੀ ਨੇ ਲੇਬਰ ਕਾਲੋਨੀ ਵਿਖੇ ਵਾਰਡ ਨੰ: 32 ਦੇ ਉਦਯੋਗਿਕ ਖੇਤਰ ਫਗਵਾੜਾ ਦੇ ਈ. ਐਸ. ਆਈ. ਹਸਪਤਾਲ ਦੇ ਸਟਾਫ ਦੇ ਸਹਿਯੋਗ ਨਾਲ 150 ਲੋਕਾਂ ਨੂੰ ਟੀਕਾ ਲਗਵਾਇਆ।