ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਚਲਾਨ ਕੱਟਿਆ ਗਿਆ ਹੈ। ਦਰਅਸਲ ਗਾਇਕ ਗੁਰਪੁਰਬ ਮੌਕੇ ਮੋਹਾਲੀ ਦੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ। ਇਸ ਦੌਰਾਨ ਪੁਲਿਸ ਨੇ ਜਦੋਂ ਦੇਖਿਆ ਤਾਂ ਗੱਡੀ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਅਤੇ ਹੂਟਰ ਲੱਗੇ ਹੋਏ ਸੀ। ਜਿਸ ਨੂੰ ਆਧਾਰ ਬਣਾ ਕੇ ਮੋਹਾਲੀ ਦੀ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ, ਗੱਡੀ ਦਾ ਮੋਟਾ ਚਲਾਉਣ ਕੱਟ ਦਿੱਤਾ।

    ਸੋਹਾਣਾ ਸਿੰਘ ਸ਼ਹੀਦਾਂ ਗੁਰੂਘਰ ਦੇ ਸਾਹਮਣੇ ਮਨਕੀਰਤ ਔਲਖ ਨੇ ਆਪਣੀ ਗੱਡੀ ਖੜੀ ਕੀਤੀ ਸੀ ਜਿਉਂ ਹੀ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਗਏ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮ ਗੱਡੀ ਦੇ ਕੋਲ ਆਏ, ਗੱਡੀ ਨੂੰ ਚੈੱਕ ਕੀਤਾ ਤਾਂ ਮਨਕੀਰਤ ਔਲਖ ਦੀ ਗੱਡੀ ‘ਤੇ ਬਲੈਕ ਫਿਲਮ ਤੇ ਹੂਟਰ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਚਲਾਨ ਕੱਟਿਆ।