ਫ਼ਿਰੋਜ਼ਪੁਰ (ਜਤਿੰਦਰ ਪਿੰਕਲ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਸਥਾਨਿਕ ਡੀ ਏ ਵੀ ਕਾਲਜ ਫਾਰ ਵੋਮੈਨ ਦੀਆਂ ਵਿਦਿਆਰਥਣਾਂ ਨੇ ਬਾਜ਼ੀ ਮਾਰੀ ਹੈ। ਐਮ ਏ (ਪੰਜਾਬੀ )ਪਹਿਲੇ ਸਮੈਸਟਰ ਅਤੇ ਤੀਜੇ ਸਮੈਸਟਰ ਦਾ ਨਤੀਜਾ 100% ਰਿਹਾ. ਐਮ ਏ ਪਹਿਲਾ ਸਮੈਸਟਰ ਦੀ ਵਿਦਿਆਰਥਣ ਰੇਖਾ ਰਾਣੀ ਨੇ 400 ਵਿੱਚੋਂ 311 (77.75%) ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ.ਐਮ ਏ ਸਮੈਸਟਰ ਤੀਜਾ ਦੀ ਵਿਦਿਆਰਥਣ ਪ੍ਰੀਆ ਰਾਣੀ ਨੇ 400 ਵਿੱਚੋਂ 329 (82.25%) ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਚੌਥਾ ਸਥਾਨ ਹਾਸਿਲ ਕੀਤਾ. ਐਮ ਏ ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਆਗਿਆ ਪ੍ਰੀਤ ਕੌਰ 305/400 (76.25%)ਅਤੇ ਜਸ਼ਨਪ੍ਰੀਤ ਕੌਰ 298/400 (74.5%)ਅੰਕ ਹਾਸਲ ਕਰਕੇ ਜਿਲੇ ਵਿੱਚੋਂ ਕਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ. ਇਸੇ ਤਰ੍ਹਾਂ ਐਮ ਏ ਤੀਜਾ ਸਮੈਸਟਰ ਦੀਆਂ ਵਿਦਿਆਰਥਣਾਂ ਕਮਲਜੀਤ ਕੌਰ ਨੇ 321 /400 (80.25%) ਅਤੇ ਮਮਤਾ ਰਾਣੀ ਨੇ 317/400 (79.25%) ਅੰਕ ਹਾਸਲ ਕਰਕੇ ਜਿਲੇ ਵਿੱਚੋਂ ਕਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਪ੍ਰਿੰਸੀਪਲ ਡਾਕਟਰ ਸੀਮਾ ਅਰੋੜਾ ਜੀ ਨੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਅੰਮ੍ਰਿਤ ਪਾਲ ਕੌਰ ਸੰਧੂ ਅਤੇ ਵਿਦਿਆਰਥਨਾਂ ਨੂੰ ਵਧਾਈ ਦਿੰਦਿਆਂ ਹੋਇਆਂ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।