ਜਲੰਧਰ(ਵਿੱਕੀ ਸੂਰੀ ) : ਮੋਹਾਲੀ ‘ਚ ਮੇਲੇ ਦੌਰਾਨ ਝੂਲਾ ਟੱਟਣ ਦੀ ਘਟਨਾ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਵੀ ਸਖ਼ਤ ਹੋ ਗਿਆ ਹੈ। ਦਰਅਸਲ ਜਲੰਧਰ ‘ਚ ਸ਼੍ਰੀ ਸਿੱਧ ਬਾਬਾ ਸੋਡਲ ਮੇਲਾ 9 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਬਾਜ਼ਾਰ ਸਜ ਚੁੱਕੇ ਹਨ ਤੇ ਝੂਲੇ ਵੀ ਲੱਗ ਚੁੱਕੇ ਹਨ। ਇਸ ਲਈ ਡੀਸੀ ਜਸਪ੍ਰੀਤ ਸਿੰਘ ਨੇ ਆਦੇਸ਼ ਦਿੱਤੇ ਹਨ ਕਿ ਕਿਸੇ ਵੀ ਸੱਭਿਆਚਾਰਕ ਜਾਂ ਧਾਰਮਿਕ ਮੇਲੇ ਦੌਰਾਨ ਕਿਸੇ ਨੇ ਜੇਕਰ ਝੂਲਾ ਲਗਾਉਣਾ ਹੈ ਤਾਂ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪਵੇਗੀ। ਬਿਨਾਂ ਇਜਾਜ਼ਤ ਦੇ ਅਜਿਹਾ ਕੰਮ ਕਰਨ ਵਾਲੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।