ਜਲੰਧਰ: ਜਲੰਧਰ ਦੇ ਰੈਵਨਿਊ ਵਿਭਾਗ ਵਿੱਚ ਤਾਇਨਾਤ ਪਟਵਾਰੀ ਅਸ਼ਵਨੀ ਬਾਟਾ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅਸ਼ਵਨੀ ਬਾਟਾ ਜਲੰਧਰ ਦੀ ਪਟਵਾਰ ਹਲਕਾ ਬਸਤੀ ਬਾਵਾ ਖੇਲ ਵਿੱਚ ਤਾਇਨਾਤ ਸੀ। ਪਤਾ ਲੱਗਾ ਹੈ ਕਿ ਅਸ਼ਵਨੀ ਬਾਟਾ ਅੱਜ ਸਵੇਰੇ ਕਰੀਬ 11.30 ਵਜੇ ਆਪਣੀ ਸੀਟ ‘ਤੇ ਕੰਮ ਕਰ ਰਹੇ ਸੀ ਕਿ ਅਚਾਨਕ ਉਹ ਬੀਮਾਰ ਹੋ ਗਏ। ਉਨ੍ਹਾਂ ਨੂੰ ਤੁਰੰਤ ਨਜਦੀਕ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਬਾਟਾ ਨੂੰ ਦਿਲ ਦਾ ਦੌਰਾ ਪਿਆ। ਅਸ਼ਵਨੀ ਬਾਟਾ ਦੇ ਅਚਾਨਕ ਦਿਹਾਂਤ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।