Skip to content
ਦੇਰ ਰਾਤ ਨਾਭਾ ਬਲਾਕ ਦੇ ਪਿੰਡ ਦੁਲੱਦੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਿੱਟੂ ਸਿੰਘ (25 ਸਾਲ) ਮੋਟਰਸਾਈਕਲ ਸਵਾਰ ਨੂੰ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿਤੀ ਅਤੇ ਬਿੱਟੂ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।
ਰਿਸ਼ਤੇਦਾਰਾਂ ਅਨੁਸਾਰ ਮ੍ਰਿਤਕ ਬਿੱਟੂ ਸਿੰਘ ਘਰੋਂ ਚਾਹ ਪੱਤੀ ਲੈਣ ਬਾਜ਼ਾਰ ਗਿਆ ਸੀ ਪਰ ਪਿੰਡ ਤੋਂ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਹੀ ਟਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿਤੀ। ਬਿੱਟੂ ਸਿੰਘ ਦੇ ਨਾਲ ਉਸ ਦੇ ਦੋ ਦੋਸਤ ਵੀ ਮੋਟਰਸਾਈਕਲ ’ਤੇ ਸਵਾਰ ਸਨ, ਇਕ ਦੋਸਤ ਦੀ ਲੱਤ ਫਰੈਕਚਰ ਹੋ ਗਈ ਹੈ। ਮ੍ਰਿਤਕ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਸਿਆ ਜਾ ਰਿਹਾ ਕਿ ਬਿੱਟੂ ਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ, ਜਿਸ ਤੋਂ ਉਸ ਦੀ ਇਕ ਬੇਟੀ ਵੀ ਹੈ।
Post Views: 2,162
Related