ਵਿਦੇਸ਼ ਦੀ ਧਰਤੀ ਅਰਮਾਨੀਆ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ 20 ਸਾਲਾਂ ਗੁਰਬਾਜ ਸਿੰਘ ਵਾਸੀ ਪਿੰਡ ਸਰਫਕੋਟ ਵਜੋਂ ਹੋਈ ਹੈ। ਨੌਜਵਾਨ ਪੁੱਤਰ ਦੇ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

    ਮਿਲੀ ਜਾਣਕਾਰੀ ਅਨੁਸਾਰ ਗੁਰਬਾਜ ਸਿੰਘ 7 ਮਹੀਨੇ ਪਹਿਲਾਂ ਹੀ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਅਰਮਾਨੀਆ ਗਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਰਮਾਨੀਆ ਵਿੱਚ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਗੁਰਬਾਜ ਦੀ ਮ੍ਰਿਤਕ ਦੇਹ ਭਾਈ ਘਨਈਆ ਹੋਮੇਨੂੰਟੇਰਨ ਐਂਡ ਯੂਕੇ ਵਲੋਂ ਕਰੀਬ 3.50 ਲੱਖ ਰੁਪਏ ਖਰਚ ਕਰਕੇ ਉਸਦੇ ਪਿੰਡ ਸਰਫ ਲਿਆਂਦੀ ਜਾ ਰਹੀ ਹੈ।