ਬਾਲੀਵੁੱਡ ਦਾ ਪਾਵਰ ਕਪਲ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਇਹ ਖੂਬਸੂਰਤ ਜੋੜੀ ਸਤੰਬਰ ਮਹੀਨੇ ‘ਚ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਫਰਵਰੀ ਦੇ ਆਖਰੀ ਦਿਨ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਹਾਲਾਂਕਿ, ਉਦੋਂ ਤੋਂ ਹੀ ਅਦਾਕਾਰਾ ਦੇ ‘ਬੇਬੀ ਬੰਪ ਨੂੰ ਲੈ ਕੇ ਕਈ ਵਾਰ ਸਵਾਲ ਉੱਠ ਚੁੱਕੇ ਹਨ।ਦਰਅਸਲ, ਕੁਝ ਯੂਜ਼ਰਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸੱਚਮੁੱਚ ਗਰਭਵਤੀ ਹੈ ਜਦਕਿ ਕੁਝ ਦਾਅਵਾ ਕਰ ਰਹੇ ਹਨ ਕਿ ਉਹ ਸਰੋਗੇਸੀ ਰਾਹੀਂ ਮਾਂ ਬਣੀ ਹੈ। ਹੁਣ ਹਸਪਤਾਲ ਤੋਂ ਅਦਾਕਾਰਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਰਣਵੀਰ ਸਿੰਘ ਬੱਚੇ ਨੂੰ ਹੱਥਾਂ ‘ਚ ਫੜੇ ਹੋਏ ਨਜ਼ਰ ਆ ਰਹੇ ਹਨ ਪਰ ਇਸ ਵਾਇਰਲ ਤਸਵੀਰ ਦੀ ਸੱਚਾਈ ਕੀ ਹੈ, ਇਸ ਖ਼ਬਰ ਰਾਹੀਂ ਤੁਹਾਨੂੰ ਦੱਸਦੇ ਹਾਂ।ਸ਼ੁੱਕਰਵਾਰ 2 ਅਗਸਤ ਨੂੰ ਇਕ ਨਿੱਜੀ ਚੈਨਲ ਨੇ ਖ਼ਬਰ ਦਿੱਤੀ ਸੀ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੀਪਿਕਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਤਸਵੀਰ ‘ਚ ਦੀਪਿਕਾ ਹਸਪਤਾਲ ਦੇ ਬੈੱਡ ‘ਤੇ ਪਈ ਦਿਖਾਈ ਦੇ ਰਹੀ ਹੈ, ਜਦਕਿ ਰਣਵੀਰ ਬੱਚੇ ਨੂੰ ਹੱਥ ‘ਚ ਫੜ ਕੇ ਕੈਮਰੇ ਵੱਲ ਬੱਚੇ ਦਾ ਚਿਹਰਾ ਦਿਖਾ ਰਹੇ ਹਨ।

    ਕੀ ਹੈ ਦੀਪਿਕਾ-ਰਣਵੀਰ ਦੀ ਤਸਵੀਰ ਦਾ ਸੱਚ ?
    ਹਾਲਾਂਕਿ, ਇਹ ਤਸਵੀਰ ਮੋਰਫ਼ਡ ਕੀਤੀ ਗਈ ਹੈ। ਦੀਪਿਕਾ ਪਾਦੂਕੋਣ ਦੀ ਸਤੰਬਰ ‘ਚ ਡਿਲੀਵਰੀ ਹੋਏਗੀ ਅਤੇ ਇਸ ਲਈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਅਦਾਕਾਰਾ ਨੂੰ ਕਈ ਵਾਰ ਜਨਤਕ ਤੌਰ ‘ਤੇ ਆਪਣੇ ‘ਬੇਬੀ ਬੰਪ ਨੂੰ ਫਲਾਂਟ ਕਰਦੇ ਦੇਖਿਆ ਗਿਆ ਹੈ।‘ਕਲਕੀ 2898 ਈ’ ਦੇ ਪ੍ਰਮੋਸ਼ਨਲ ਈਵੈਂਟ ਦੌਰਾਨ ਅਦਾਕਾਰਾ ਨੇ ਬਲੈਕ ਬਾਡੀਕੋਨ ਡਰੈੱਸ ਪਾਈ ਸੀ, ਜਿਸ ‘ਚ ਉਸ ਦਾ ਬੇਬੀ ਬੰਪ ਨਜ਼ਰ ਆਇਆ।