
Skip to content
ਫਰੀਦਕੋਟ (ਵਿਪਨ ਮਿੱਤਲ) : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਹਰ ਸਮੇਂ ਯਤਨਸ਼ੀਲ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਸਿਲ ਦੀ ਸਮੁੱਚੀ ਟੀਮ ਵਲੋਂ ਜਿਥੇ ਸਿਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਸਾਰੀਆਂ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ । ਹਰਵਿੰਦਰ ਸਿੰਘ ਕੋਆਰਡੀਨੇਟਰ ਨੇ ਦੱਸਿਆ ਇਸ ਸਾਲ ਆਏ ਹੜਾਂ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਦਵਾਈਆਂ ਤੋਂ ਇਲਾਵਾ ਪਸ਼ੂਆਂ ਲਈ ਚਾਰਾ, ਫੀਡ, ਦੀ ਸੇਵਾ ਕੀਤੀ ਗਈ ਅਤੇ ਸਕੂਲਾਂ ਦੀ ਫੀਸ ਭਰੀ ਗਈ । ਉਹਨਾਂ ਦੱਸਿਆ ਕਿ ਹੜ ਦੀ ਮਾਰ ਮੌਕੇ ਪਿੰਡਾਂ ਵਿੱਚ ਰਾਸ਼ਨ ਤੇ ਪਸ਼ੂਆਂ ਲਈ ਫੀਡ ਦੀ ਜਰੂਰਤ ਸੀ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਵਲੋ ਰਾਸ਼ਨ ਤੇ ਪਸ਼ੂਆਂ ਦੀ ਫੀਡ ਹੜ ਪ੍ਰਭਾਵਿਤ ਇਲਾਕੇ ਵਿੱਚ ਵੰਡੀ ਗਈ । ਉਹਨਾਂ ਦੱਸਿਆ ਕਿ ਹੁਣ ਜਦ ਹੜ ਦਾ ਪ੍ਰਕੋਮ ਘਟ ਗਿਆ ਹੈ ਪਰ ਨੁਕਸਾਨ ਕਰਕੇ ਹੜ ਪ੍ਰਭਾਵਿਤ ਪਿੰਡਾਂ ਵਿੱਚ ਸਕੂਲ ਪੜਦੇ ਬੱਚਿਆ ਲਈ ਫੀਸਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਹੁਣ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਵਲੋ ਹੜਾਂ ਨਾਲ ਨੁਕਸਾਨੇ ਘਰਾਂ ਦੀ ਪੜਤਾਲ ਕੀਤੀ ਗਈ ਹੈ ।ਉਹਨਾਂ ਦੱਸਿਆ ਕਿ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਹੈ ਓਹਨਾ ਦੀ ਪੜਤਾਲ ਕਰਕੇ ਨਿਸ਼ਾਨਦੇਹੀ ਕਰ ਲਈ ਗਈ ਹੈ । ਬਹੁਤ ਜਲਦ ਲੋੜਵੰਦ ਪਰਿਵਾਰਾਂ ਦੇ ਘਰ ਬਣਾਉਣ ਦੀ ਵੀ ਸੇਵਾ ਸ਼ੁਰੂ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਹਰ ਕੁਦਰਤੀ ਆਫਤ ਮੌਕੇ ਮਨੁੱਖਤਾ ਦੀ ਸੇਵਾ ਲਈ ਹਾਜਰ ਰਹਿ ਕੇ ਆਪਣਾ ਫਰਜ ਨਿਭਾਉਂਦੀ ਰਹੀ ਹੈ । ਉਹ ਦੱਸਿਆ ਕਿ ਕਰੋਨਾ ਕਾਲ ਦੌਰਾਨ ਸੰਸਥਾ ਵਲੋਂ ਆਕਸੀਜਨ ਦਾ ਲੰਗਰ ਲਾਇਆ ਗਿਆ । ਸੁਨਾਮੀ ਦੌਰਾਨ ਘਰ ਬਣਾ ਕੇ ਦਿੱਤੇ, ਭੁਜ ਵਿੱਚ ਭੁਚਾਲ ਦੌਰਾਨ ਸੇਵਾਵਾਂ ਨਿਭਾਈਆਂ । 1988 ਅਤੇ 2023 ਦੇ ਹੜ ਦੌਰਾਨ ਪੰਜਾਬ ਵਿੱਚ ਸੇਵਾ ਕਾਰਜ ਕੀਤੇ । ਜੰਮੂ ਕਸ਼ਮੀਰ ਵਿਚ ਆਏ ਹੜਾਂ ਦੌਰਾਨ ਸੇਵਾਵਾਂ ਨਿਭਾਈਆਂ । ਦੇਸ਼ ਵਿੱਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਹੈ ਤਾ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਦੇ ਵਲੰਟੀਅਰ ਸੇਵਾ ਲਈ ਤਿਆਰ ਬਰ ਤਿਆਰ ਰਹਿੰਦੇ ਹਨ । ਉਹਨਾਂ ਕਿਹਾ ਕਿ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਵਲੋ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਰੁਜ਼ਗਾਰ ਦੇ ਯੋਗ ਬਣਾਇਆ ਗਿਆ ਹੈ । ਇਹ ਸਾਰੇ ਸੇਵਾ ਕਾਰਜ ਗੁਰੂ ਸਾਹਿਬਾਨ ਵਲੋਂ ਦਿੱਤੀ ਸਿਖਿਆ ਅਨੁਸਾਰ ਸੰਗਤ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ । ਇਸ ਮੌਕੇ ਨਿਸ਼ਕਾਮ ਦਿੱਲੀ ਤੋਂ ਨਰਿੰਦਰ ਸਿੰਘ, ਗੋਪਾਲ ਸਿੰਘ ਅਤੇ ਮਿਸਲ ਸਤਲੁਜ ਤੋਂ ਦਵਿੰਦਰ ਸਿੰਘ ਸੇਖੋਂ, ਰੋਮਨ ਬਰਾੜ, ਜਸਵਿੰਦਰ ਸਿੰਘ ਲੁਧਿਆਣਾ ਤੇ ਜਗਸੀਰ ਸਿੰਘ ਫਰੀਦਕੋਟ ਹਾਜ਼ਰ ਸਨ ।Related