Skip to content
ਹਿਸਾਰ ਦੀ ਯੂਟਿਊਬਰ ਜਯੋਤੀ ਮਲਹੋਤਰਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਸੂਸ ਜਯੋਤੀ ਮਲਹੋਤਰਾ ਕੇਸ ‘ਚ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਜਯੋਤੀ ਮਲਹੋਤਰਾ ‘ਤੇ ਪਾਕਿਸਤਾਨੀ ਜਾਸੂਸ ਹੋਣ ਦੇ ਇਲਜ਼ਾਮ ਲੱਗੇ ਹਨ ਪਰ ਹੁਣ ਇਨ੍ਹਾਂ ਸਭ ਦੇ ਵਿਚਾਲੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਜਯੋਤੀ ਦੇ ਮੋਬਾਈਲ ਤੋਂ ਡਿਲੀਟ ਡਾਟਾ ਰਿਪੋਰਟ ਮਿਲ ਗਈ ਹੈ। ਉਸ ਦੇ ਦਾਨਿਸ਼ ਤੇ PIO ਨਾਲ ਗੱਲਬਾਤ ਦੇ ਸਬੂਤ ਵੀ ਮਿਲੇ ਹਨ। ਫੋਰੈਂਸਿਕ ਲੈਬ ਤੋਂ ਪੁਲਿਸ ਨੂੰ ਡਾਟਾ ਭੇਜਿਆ ਗਿਆ ਹੈ ਤੇ ਅੱਜ ਰਿਮਾਂਡ ਖਤਮ ਹੋਣ ਮਗਰੋਂ ਅੱਜ ਜਯੋਤੀ ਨੂੰ ਹਿਸਾਰ ਕੋਰਟ ‘ਚ ਪੇਸ਼ ਕੀਤਾ ਜਾਵੇਗਾ ।
ਦੱਸ ਦੇਈਏ ਕਿ ਜਯੋਤੀ ਮਲਹੋਤਰਾ ਦੀ ਗ੍ਰਿਫਤਾਰੀ 16 ਮਈ ਨੂੰ ਹੋਈ ਸੀ। ਉਸ ਵੱਲੋਂ ਕਈ ਥਾਵਾਂ ਉਤੇ ਜਾ ਕੇ ਵੀਡੀਓ ਬਣਾਈਆਂ ਗਈਆਂ ਸਨ ਤੇ ਉਸ ਵੱਲੋਂ ਕਈ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜੀ ਗਈ ਸੀ। ਕਈ ਵੀਡੀਓ ਵੀ ਸਾਹਮਣੇ ਆਈਆਂ ਹਨ। ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਦਾ ਰਿਮਾਂਡ ਅੱਜ ਖਤਮ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਜਯੋਤੀ ਦਾ 4 ਦਿਨ ਦਾ ਰਿਮਾਂਡ ਮਿਲਿਆ ਸੀ।
Related