ਲੜੇਗੀ : ਜਗਦੀਪ ਸਿੰਘ ਕਾਹਲੋਂ
ਦਿੱਲੀ ਕਮੇਟੀ ਵਫਦ ਦਾ ਬੋਕਾਰ ਵਿਚ ਹੋਇਆ ਨਿੱਘਾ ਸਵਾਗਤ


    ਨਵੀਂ ਦਿੱਲੀ, 31 ਜੁਲਾਈ : 
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ 1984 ਵਿਚ ਬੋਕਾਰੋ ਵਿਚ ਮਾਰੇ ਗਏ 100 ਤੋਂ ਜ਼ਿਆਦਾ ਸਿੱਖਾਂ ਦੇ ਕੇਸਾਂ ਦੀ ਪੈਰਵੀ ਉਹ ਆਪ ਕਰੇਗੀ ਤੇ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦੁਆਇਆ ਜਾਵੇਗਾ। ਇਹ ਪ੍ਰਗਟਾਵਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
    ਸਰਦਾਰ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਦਾ ਉਚ ਪੱਧਰੀ ਵਫਦ ਅੱਜ ਝਾਰਖੰਡ ਦੇ ਬੋਕਾਰੋ ਸ਼ਹਿਰ ਵਿਚ ਪਹੁੰਚਿਆ ਜਿਥੇ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਮੁਲਾਕਾਤ  ਕੀਤੀ ਤੇ ਉਹਨਾਂ ਤੋਂ ਦਸਤਾਵੇਜ਼ ਪ੍ਰਾਪਤ ਕੀਤੇ ਤਾਂ ਜੋ ਅਦਾਲਤ ਵਿਚ ਕੇਸ ਲੜੇ ਜਾ ਸਕਣ। ਇਸ ਵਫਦ ਦਾ ਬੋਕਾਰੋ ਵਿਚ ਸਿੱਖਾਂ ਨੇ ਨਿੱਘਾ ਸਵਾਗਤ ਕੀਤਾ ਤੇ ਬੋਕਾਰੋ ਦੇ ਗੁਰਦੁਆਰਾ ਸਾਹਿਬ ਵਿਚ ਵਫਦ ਨੂੰ ਸਨਮਾਨਤ ਵੀ ਕੀਤਾ ਗਿਆ।
    ਸਰਦਾਰ ਕਾਹਲੋਂ ਨੇ ਦੱਸਿਆ ਕਿ ਬੋਕਾਰੋ ਸ਼ਹਿਰ ਵਿਚ 100 ਤੋਂ ਜ਼ਿਆਦਾ ਸਿੱਖ 1984 ਦੇ ਸਿੱਖ ਕਤਲੇਆਮ ਵੇਲੇ ਮਾਰੇ ਗਏ ਸਨ। ਉਹਨਾਂ ਦੱਸਿਆ ਕਿ ਬਹੁ ਗਿਣਤੀ ਮਾਮਲਿਆਂ ਵਿਚ ਐਫ ਆਈ ਆਰ ਹੀ ਦਰਜ ਨਹੀਂ ਕੀਤੀ ਗਈ ਤੇ ਜਿਹੜੇ ਮਾਮਲਿਆਂ ਵਿਚ ਐਫ ਆਈ ਆਰ ਦਰਜ ਹੋਈ ਸੀ, ਉਹਨਾਂ ਵਿਚ ਕਾਰਵਾਈ ਠੱਪ ਕਰ ਦਿੱਤੀ ਗਈ ਤੇ 100 ਤੋਂ ਜ਼ਿਆਦਾ ਸਿੱਖਾਂ ਦੇ ਕਤਲ ਦੇ ਦੋਸ਼ ਹੇਠ ਇਕ ਵੀ ਦੋਸ਼ੀ ਜੇਲ੍ਹ ਨਹੀਂ ਗਿਆ।
    ਉਹਨਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਇਹ ਮਾਰੇ ਗਏ ਸਿੱਖਾਂ ਦੀ ਪੈਰਵੀ ਅਸੀਂ ਆਪ ਕਰਾਂਗੇ ਤੇ ਇਸ ਵਾਸਤੇ ਦਿੱਲੀ ਕਮੇਟੀ ਦੇ ਵਕੀਲ ਇਹ ਕੇਸ ਲੜਨਗੇ ਤੇ ਕਮੇਟੀ ਦਾ ਲੀਗਲ ਸੈਲ ਸਾਰੇ ਕੇਸਾਂ ‘ਤੇ ਆਪ ਨਜ਼ਰ ਰੱਖੇਗਾ। ਉਹਨਾਂ ਕਿਹਾ ਕਿ ਬੋਕਾਰੋ ਵਿਚ ਸਿੱਖ ਪਰਿਵਾਰਾਂ ਨੂੰ 38 ਸਾਲਾਂ ਬਾਅਦ ਵੀ ਇਨਸਾਫ ਨਾ ਮਿਲਣਾ, ਕਾਨਪੁਰ ਸਿੱਖ ਕਤਲੇਆਮ ਵਾਂਗੂ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਕਾਨਪੁਰ ਵਿਚ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕੀਤੀ ਤੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਵੱਲੋਂ ਵਿਸ਼ੇਸ਼ ਜਾਂਚ ਟੀਮ ਯਾਨੀ ਐਸ ਆਈ ਟੀ ਗਠਿਤ ਕੀਤੀ ਗਈ। ਉਹਨਾਂ ਦੱਸਿਆ ਕਿ ਹੁਣ 38 ਸਾਲਾਂ ਬਾਅਦ ਕਾਨਪੁਰ ਸਿੱਖ ਕਤਲੇਆਮ ਦੇ ਕੇਸਾਂ ਵਿਚ 25 ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਸਿੱਖ ਕਤਲੇਆਮ ਦੀ ਪੈਰਵੀ ਦਿੱਲੀ ਕਮੇਟੀ ਨੇ ਕੀਤੀ ਸੀ ਜਿਸਦੀ ਬਦੌਲਤ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਤੇ ਹੋਰ ਵੀ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹਨ।
    ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਹੁਣ ਇਸੇ ਤਰੀਕੇ ਅਸੀਂ ਬੋਕਾਰੋ ਕੇਸਾਂ ਦੀ ਪੈਰਵੀ ਕਰਾਂਗੇ ਤਾਂ ਜੋ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਦੋਸ਼ੀਆਂ ਨੁੰ ਸਜ਼ਾ ਮਿਲਣੀ ਯਕੀਨੀ ਬਣਾਵਾਂਗੇ। ਇਸ ਵਾਸਤੇ ਸਥਾਨਕ ਸਿੱਖਾਂ ਦਾ ਭਰਵਾਂ ਸਾਥ ਦਿਆਂਗੇ।
    ਬੋਕਾਰੋ ਪਹੁੰਚੇ ਵਫਦ ਵਿਚ ਦਿੱਲੀ ਕਮੇਟੀ ਮੈਂਬਰ ਸਰਦਾਰ ਸਰਵਜੀਤ ਸਿੰਘ ਵਿਰਕ ਅਤੇ ਸਰਦਸਾਰ ਰਾਜਿੰਦਰ ਸਿੰਘ ਖਿਆਲਾ ਤੇ ਐਡਵੋਕੇਟ ਗੁਰਬਖਸ਼ ਸਿੰਘ ਵੀ ਸ਼ਾਮਲ ਸਨ।
    ਇਸ ਵਫਦ ਦਾ ਸਥਾਨਕ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਚ ਸਨਮਾਨ ਕੀਤਾ ਗਿਆ ਤੇ ਇਥੇ ਪਹੁੰਚ ਕੇ ਕੇਸਾਂ ਦੀ ਪੈਰਵੀ ਵਾਸਤੇ ਭਰੋਸਾ ਦੇਣ ਲਈ ਧੰਨਵਾਦ ਕੀਤਾ ਗਿਆ।