
Skip to content
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦੇ ਬਕਾਏ ਦਾ ਜੋ ਮਾਮਲਾ ਦਿੱਲੀ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ, ਅੱਜ ਉਸ ਮਾਮਲੇ ’ਤੇ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਮਾਮਲੇ ਦੇ ਹੱਲ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਹੈ ਤੇ ਉਹਨਾਂ ਨੇ ਮਾਮਲੇ ਵਿਚ ਸਹਿਯੋਗ ਦੇਣ ਲਈ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਹੈ।
ਅੱਜ ਸੁਣਵਾਈ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਹਾਈ ਕੋਰਟ ਵਿਚ ਸਕੂਲਾਂ ਦੇ ਜੋ ਕੇਸ ਚਲ ਰਹੇ ਹਨ, ਉਹਨਾਂ ਦੀ ਸੁਣਵਾਈ ਦੀ ਅੱਜ ਤਾਰੀਕ ਸੀ।
ਉਹਨਾਂ ਦੱਸਿਆ ਕਿ ਸੁਣਵਾਈ ਦੌਰਾਨ ਜਨਰਲ ਸਕੱਤਰ ਸਰਦਾਰ ਕਾਹਲੋਂ ਨੇ ਖੁਦ ਜੱਜ ਸਾਹਿਬ ਨੂੰ ਦੱਸਿਆ ਕਿ ਕਿਵੇਂ ਇਹਨਾਂ ਦੇ ਬਕਾਏ ਵਧੇ, ਕੌਣ ਪ੍ਰਧਾਨ ਸਨ ਜਿਹਨਾਂ ਨੇ ਬਕਾਏ ਨਹੀਂ ਦਿੱਤੇ।
ਉਹਨਾਂ ਨੇ ਦੱਸਿਆ ਕਿ ਜੱਜ ਸਾਹਿਬ ਨੇ ਤਕਰੀਬਨ 7 ਤੋਂ 8 ਮਿੰਟ ਉਹਨਾਂ ਦੀ ਗੱਲ ਸੁਣੀ। ਉਹਨਾਂ ਕਿਹਾ ਕਿ ਅਸੀਂ ਜੱਜ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਨਿਆਂ ਦੇਣ ਦੀ ਗੱਲ ਕੀਤੀ।
ਉਹਨਾਂ ਦੱਸਿਆ ਕਿ ਕਮੇਟੀ ਨੇ ਅਦਾਲਤ ਵਿਚ ਦੱਸਿਆ ਕਿ ਅਸੀਂ ਹੁਣ ਤੱਕ ਕਿੰਨੀਆਂ ਅਦਾਇਗੀਆਂ ਕਰ ਚੁੱਕੇ ਹਾਂ ਤੇ ਸਾਡੀ ਮਨਸ਼ਾ ਕੀ ਹੈ। ਉਹਨਾਂ ਦੱਸਿਆ ਕਿ ਸਾਡੀ ਮਨਸ਼ਾ ਸਟਾਫ ਤੇ ਅਧਿਆਪਕਾਂ ਨੂੰ ਬਕਾਏ ਦੇਣ ਦੀ ਹੈ। ਉਹਨਾਂ ਦੱਸਿਆ ਕਿ ਵਰਕਿੰਗ ਸਟਾਫ ਵਿਚੋਂ 919 ਨੇ ਸਾਡੇ ਨਾਲ ਐਮ ਓ ਯੂ ਸਾਈਨ ਕੀਤਾ ਤੇ ਸਾਡੇ ਨਾਲ ਖੜ੍ਹੇ ਹੋਏ ਤੇ ਜਿਹੜੇ ਬਾਕੀ 33-34 ਰਹਿ ਗਏ ਹਨ, ਉਹ ਵੀ ਸਾਡੇ ਨਾਲ ਆਉਣਗੇ।
ਉਹਨਾਂ ਕਿਹਾ ਕਿ ਇਸੇ ਤਰੀਕੇ ਸੇਵਾ ਮੁਕਤ ਮੁਲਾਜ਼ਮਾਂ ਤੋਂ ਵੀ ਸਾਨੂੰ ਆਸ ਹੈ ਕਿ ਉਹ ਸਾਡੇ ਨਾਲ ਖੜ੍ਹਨਗੇ ਤੇ ਅਸੀਂ ਸਾਰੇ ਮਸਲੇ ਨੂੰ ਹੱਲ ਕਰਨ ਦੇ ਨੇੜੇ ਪਹੁੰਚ ਗਏ ਹਾਂ।
ਉਹਨਾਂ ਦੱਸਿਆ ਕਿ ਮਾਣਯੋਗ ਜੱਜ ਸਾਹਿਬ ਨੇ ਦੋ ਮਹੀਨੇ ਦਾ ਸਮਾਂ ਸਾਨੂੰ ਦਿੱਤਾ ਹੈ ਤੇ ਕਿਹਾ ਕਿ ਇਹ ਮਸਲਾ ਹੱਲ ਹੋ ਸਕਦਾ ਹੈ ਤੇ ਕਮੇਟੀ ਇਸ ਲਈ ਯਤਨਸ਼ੀਲ ਹੈ।
ਸਰਦਾਰ ਕਾਹਲੋਂ ਨੇ ਕਿਹਾ ਕਿ ਇਸ ਮਾਮਲੇ ਵਿਚ ਕੋਈ ਵੀ ਸਟਾਫ ਮੈਂਬਰ ਜਾਂ ਸੇਵਾ ਮੁਕਤ ਮੁਲਾਜ਼ਮ ਉਹਨਾਂ ਨਾਲ ਦੁਪਹਿਰ 2.00 ਵਜੇ ਤੋਂ ਬਾਅਦ ਉਹਨਾਂ ਨੂੰ ਦਫਤਰ ਵਿਚ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਫੋਨ ’ਤੇ ਸੰਪਰਕ ਕਰ ਕੇ ਸਟਾਫ ਮੈਂਬਰ ਆਉਣ।
ਉਹਨਾਂ ਕਿਹਾ ਕਿ ਅਸੀਂ ਉਹਨਾਂ ਸਭ ਦਾ ਧੰਨਵਾਦ ਕਰਦੇ ਹਾਂ ਜੋ ਸਕੂਲਾਂ ਨੂੰ ਬਚਾਉਣ ਲਈ ਸਾਡੇ ਨਾਲ ਖੜ੍ਹੇ ਹੋਏ ਹਨ ਤੇ ਬਾਕੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਖੜ੍ਹੇ ਹੋਣ।Related