Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਕਿਸਾਨ ਪਹਿਲਾਂ ਹੀ ਹੜਾਂ ਨਾਲ ਜੂਝ ਰਿਹਾ ਹੈ ਜਿਸ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਕਿਸਾਨਾਂ ਦੀਆਂ ਕੁਝ ਹੇਠ ਲਿਖੀਆਂ ਮੰਗਾਂ ਸਰਕਾਰ ਤਕ ਪਹੁੰਚਾਉਣਾ ਚਾਹੁੰਦੀ ਹੈ ।
1 ਇਸ ਮੌਕੇ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਸਰਕਾਰ ਨੇ ਝੋਨੇ ਦਾ ਮਾਊਚਰ 22 ਤੋਂ ਘਟਾ ਕੇ 17 ਕਰ ਦਿੱਤਾ ਹੈ ਪਰ ਇਸ ਵਾਰ ਬਰਸਾਤ ਜ਼ਿਆਦਾ ਹੌਣ ਕਾਰਨ 17ਮਾਊਚਰ ਨਹੀਂ ਆ ਸਕਦਾ ਕਿਰਪਾ ਕਰਕੇ ਮਾਊਚਰ 22 ਕੀਤਾ ਜਾਵੇ ਤਾਂ ਜ਼ੋ ਸੀਜ਼ਨ ਦੌਰਾਨ ਕਿਸਾਨਾਂ, ਮਜ਼ਦੂਰਾਂ ਆੜਤੀਆਂ ਤੇ ਸਰਕਾਰ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ
2 ਝੋਨੇ ਦੀ ਕਿਸਮ 131,132 ਪੀ ਆਰ ਨੂੰ ਰੋਗ ਬਹੁਤ ਜ਼ਿਆਦਾ ਹੈ ਇਸ ਲਈ ਸਰਕਾਰ ਤਰੂੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ
3 ਝੋਨੇ ਦੀ ਕਟਾਈ ਸਮੇਂ ਜਿਹੜੇ ਕਿਸਾਨ ਪਰਾਲੀ ਖੇਤ ਵਿੱਚ ਦਬਾਉਣਗੇ ਉਨ੍ਹਾਂ ਨੂੰ ਪ੍ਰਤੀ ਕੁਇੰਟਲ 200ਰੁਪਏ ਮੁਆਵਜ਼ਾ ਦਿੱਤਾ ਜਾਵੇ ਮਸ਼ੀਨਾਂ ਨੂੰ ਐਸ ਐਮ ਐਸ ਲਗਾਉਣਾ ਜ਼ਰੂਰੀ ਕਰ ਦਿੱਤੇ ਹਨ ਜਿਸ ਕਾਰਨ ਗੰਠਾ ਨਹੀਂ ਬਣਨਗੀਆਂ ਇਸ ਤੇ ਗੌਰ ਕੀਤਾ ਜਾਵੇ
4 ਝੋਨੇ ਦੀ ਕਟਾਈ ਉਪਰੰਤ ਕਣਕ, ਆਲੂਆਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਇਸ ਲਈ ਸਰਕਾਰ ਡੀ ਏਂ ਪੀ ਖਾਦ ਦਾ ਤਰੁੰਤ ਪ੍ਰਬੰਧ ਕਰੇ ਜਿਹੜੇ ਡੀਲਰ ਖਾਦ ਦੀ ਕਾਲਾਬਾਜ਼ਾਰੀ ਕਰਦੇ ਹਨ ਜਾ ਨਾਲ ਫਾਲਤੂ ਸਮਾਨ ਦਿੰਦੇ ਹਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ
5 ਪੰਜਾਬ ਵਿੱਚ ਆਏ ਹੜਾਂ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਸਰਕਾਰ ਤਰੂੰਤ ਯੋਜਨਾ ਬਣਾ ਕੇ ਬੰਨਾ ਨੂੰ ਪੱਕਾ ਕੀਤਾ ਜਾਵੇ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਵੱਡੇ ਨੁਕਸਾਨ ਤੋ ਬਚਿਆ ਜਾ ਸਕੇ
6 ਇਸ ਮੰਗ ਪੱਤਰ ਰਾਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਮੰਗ ਕਰਦੀ ਹੈ ਉਕਤ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤੇ ਮੰਗਾਂ ਪੂਰੀਆਂ ਕੀਤੀਆਂ ਜਾਣ ਜੇਕਰ ਸਰਕਾਰ ਨੇ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਇਸ ਮੌਕੇ ਗੁਰਦੇਵ ਸਿੰਘ ਖਜਾਨਚੀ ਹਰਪਾਲ ਸਿੰਘ ਸੁਖਦੇਵ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ ਗੁਰਵੇਲ ਸਿੰਘ ਕਾਰਜ ਸਿੰਘ ਜਗਜੀਤ ਸਿੰਘ ਸੁਖਦੇਵ ਸਿੰਘ ਦੂਲੇ ਵਾਲਾਂ ਭਗਵਾਨ ਸਿੰਘ ਮਹਿਲ ਸਿੰਘ ਜੋਗਿੰਦਰ ਸਿੰਘ ਮੋਜੂਦ ਰਹੇ ।
Related