ਗੁਰਦਾਸਪੁਰ (ਬਿਉਰੋ): ਡੇਰਾ ਬਿਆਸ ਤੋ ਵਾਪਸ ਪਰਤ ਰਹੀ ਸੰਗਤ ਨਾਲ ਭਰੀ ਬੱਸ ਗੁਰਦਾਸਪੁਰ ਬੱਬੇਹਾਲੀ ਮੌੜ ਉਤੇ ਇਕ ਹਾਦਸਾਗ੍ਰਸਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਆਸ ਤੋਂ ਜੰਮੂ ਜਾ ਰਹੇ ਬੱਸ ਯਾਤਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੱਸ ਬੱਬੇਹਾਲੀ ਮੋੜ ਨੇੜੇ ਪਹੁੰਚੀ ਤਾਂ ਇਕ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਬੱਸ ਡਰਾਈਵਰ ਨੇ ਬੱਸ ਖੇਤਾਂ ਵਿੱਚ ਉਤਾਰ ਦਿੱਤੀ ਅਤੇ ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਮੋਟਰਸਾਈਕਲ ਬੱਸ ਹੇਠ ਆਉਣ ਨਾਲ ਚਾਲਕ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਪੁਲਸ ਵੱਲੋਂ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।