Skip to content
ਗ੍ਰਿਫਤਾਰ MLA ਰਮਨ ਅਰੋੜਾ ਨੂੰ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਪਰ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ ਅਰੋੜਾ ਦੀ ਪੁੱਛਗਿਛ ਦੌਰਾਨ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਵਧਣ ਦੀ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ। ਸਿਹਤ ਵਿਗੜਨ ‘ਤੇ MLA ਰਮਨ ਅਰੋੜਾ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਜੋ ਉਨ੍ਹਾਂ ਦੀ ਪੂਰੀ ਜਾਂਚ ਕੀਤੀ ਜਾ ਸਕੇ। ਮੌਕੇ ਉਤੇ ਵਿਜੀਲੈਂਸ ਦੀ ਟੀਮ ਵੀ ਮੌਜੂਦ ਹੈ।ਵਿਧਾਇਕ ਤੋਂ ਪੁੱਛਗਿਛ ਦੇ ਬਾਅਦ ਮਾਮਲੇ ਦੀ ਪਰਤਾਂ ਉਜਾਗਰ ਹੋ ਰਹੀਆਂ ਹਨ। ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਦੇ ਸੁਖਦੇਵ ਵਸ਼ਿਸ਼ਟ ਵੱਲੋਂ ਘਰ ਦੇ ਪੇਪਰ ਬਾਹਰ ਚਿਪਕਾਏ ਜਾਂਦੇ ਹਨ ਤੇ ਜਾਅਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਜਾਂਦੀਆਂ ਹਨ ਤੇ ਵਿਜੀਲੈਂਸ ਦਾ ਇਹ ਵੀ ਮੰਨਣਾ ਹੈ ਕਿ ਨੋਟਿਸ ਰਮਨ ਅਰੋੜਾ ਵੱਲੋਂ ਉਕਸਾਉਣ ਦੇ ਬਾਅਦ ਹੀ ਚਿਪਕਾਇਆ ਗਿਆ ਸੀ।
ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰ ਦੇ ਬਾਹਰ ਚਿਪਕਾਏ ਗਏ ਸਨ। ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਇਹ ਨੋਟਿਸ ਚਿਪਕਾਏ ਗਏ ਸਨ ਉਨ੍ਹਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ। ਜਲੰਧਰ ਨਗਰ ਨਿਗਮ ਵੱਲੋਂ ਵਿਧਾਇਕ ਰਮਨ ਅਰੋੜਾ ‘ਤੇ ਫਰਜ਼ੀ ਨੋਟਿਸ ਭੇਜੇ ਜਾਣ ਦੇ ਵੀ ਇਲਜਾਮ ਲਗਾਏ ਗਏ ਹਨ ਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ। ਜਿਸ ਕਰਕੇ ਰਮਨ ਅਰੋੜਾ ‘ਤੇ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ।
Post Views: 2,063
Related