ਜਲੰਧਰ (ਸੁਖਵੰਤ ਸਿੰਘ)-25-09-2020

    ਜੰਡੂ ਸਿੰਘਾ ਰੋਡ ਪੀ.ਐਸ ਗਾਰਡਨ ਨੇੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ੍ਰ.ਕੁਲਵੰਤ ਸਿੰਘ ਮੰਨਣ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਰਣਜੀਤ ਸਿੰਘ ਰਾਣਾ, ਕਿਸਾਨ ਵਿੰਗ ਦੇ ਪ੍ਰਧਾਨ ਸਾਹਿਬ ਸਿੰਘ ਢਿਲੋ, ਐਸ ਸੀ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਸੁਭਾਸ਼ ਸੋਂਧੀ ਦੀ ਅਗਵਾਹੀ ਵਿੱਚ ਕੀਤਾ।ਇਸ ਮੌਕੇ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕਿਸਨਾ ਦੇ ਹੱਕਾਂ ਤੇ ਕੇਦਰ ਸਰਕਾਰ ਨੂੰ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਗਠਜੋੜ ਨਾਲੋਂ ਪੰਜਾਬ ਦੇ ਕਿਸਾਨਾਂ ਦਾ ਹਿਤੈਸ਼ੀ ਹੈ।ਜੇਕਰ ਕੇਦਰ ਸਰਕਾਰ ਨੇ ਬਿੱਲ ਵਾਪਿਸ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਰੋਡ ਉਪਰ ਬੈਠ ਕਿ ਕੇਦਰ ਸਰਕਾਰ ਵਲੋਂ ਕਿਸਨਾਂ ਵਿਰੁੱਧ ਕੀਤੇ ਆਰਡੀਨੈਂਸ ਬਿੱਲਾ ਦਾ ਡੱਟ ਕੇ ਵਿਰੋਧ ਕੀਤਾ।ਇਸ ਮੌਕੇ ਰਾਣਾ ਨੇ ਕਿਹਾ ਕਿ ਕੇਦਰ ਦੀ ਸਰਕਾਰ ਹਉਮੇਂ ਤੇ ਹੰਕਾਰ ਵਿੱਚ ਆ ਕੇ ਭੁੱਲ ਗਈ ਹੈ ਕਿ ਸਰਕਾਰ ਬਣਾਉਣ ਪਿੱਛੇ ਦੇਸ਼ ਦੇ ਅੰਨਦਾਤਾ ਕਿਸਨ ਦਾ ਬਹੁਤ ਵੱਡਾ ਰੋਲ ਹੈ ਜਿਹੜੇ ਲੋਕ ਸਭਾ ਦੇਣਾ ਜਾਣਦੇ ਹਨ ਉਹ ਖੋਹਣਾ ਵੀ ਜਾਂਦੇ ਹਨ, ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ।ਸਾਹਿਬ ਸਿੰਘ ਢਿਲੋਂ ਨੇ ਕਿਹਾ ਕਿ ਕੇਦਰ ਵਲੋਂ ਜੇ ਕਿਸਨਾ ਦਾ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਵਿਚ ਕਿਸਾਨ ਕਿਸੇ ਵੀ ਕੀਮਤ ਤੇ ਕੇਂਦਰ ਸਰਕਾਰ ਦੇ ਚੇਲੇ ਚਪਟਿਆਂ ਨੂੰ ਰੋੜਾਂ ਤੇ ਨਹੀ ਚੜ੍ਹਨ ਦੇਣਗੇ।ਇਸ ਮੌਕੇ ਸੁਭਾਸ਼ ਸੋਂਧੀਂ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਹੱਕ ਵਿੱਚ ਜੀ ਅਸਤੀਫ਼ਾ ਦੇ ਕੇ ਜੋ ਸਟੈਂਡ ਲਿਆ ਉਸ ਦੀ ਸਮੁੱਚਾ ਪੰਜਾਬ ਸ਼ਲਾਂਘਾ ਕਰਦਾ ਹੈ।ਸ਼੍ਰੋਮਣੀ ਅਕਾਲੀ ਦਲ ਨੇ ਭਮੇਸ਼ਾ ਨਿਆਂ ਦਾ ਝੰਡਾ ਬੁਲੰਦ ਕਰਕੇ ਪੰਜਾਬ ਪੰਜਾਬੀਅਤ ਦੇ ਹੱਕਾ ਦੀ ਅਵਾਜ ਉਠਾਈ ਹੈ ਅਕਾਲੀ ਦਲ ਹਮੇਸ਼ਾ ਸਮਾਜ ਦੇ ਦੱਬੇ ਕੁੱਚਲੇ ਲੋਕਾਂ ਦੀ ਅਵਾਜ ਬਣ ਕਿ ਬੇਇਨਸਾਫੀ ਦੇ ਬਰਖਿਲਾਫ਼ ਲੜਾਈ ਲੜਿਆ ਹੈ,ਖੇਤੀਬਾੜੀ ਅਰਥਚਾਰਾ ਜੇ ਮਾਰ ਸਹਿੰਦਾ ਹੈ ਤਾਂ ਇਸ ਦੇ ਪਿੱਛੋਂ ਵਪਾਰ ਉਦਯੋਗ ਤੇ ਆਮ ਕੰਮ ਦੇ ਨਾਲ ਨਾਲ ਸਾਰਾ ਹੀ ਅਰਥਚਾਰਾ ਮਾਰ ਹੇਠ ਆਏ ਜਾਂਦਾ ਗਏ ਇਸ ਮੌਕੇ ਬਾਬੂ ਥਾਪਰ ਪ੍ਰਧਾਨ ਬਾਲਮੀਕ ਭਾਈਚਾਰਾ,ਮਲਕਿੰਦਰ ਸਿੰਘ ਸੈਣੀ, ਬਾਲ ਕਿਸ਼ਨ ਬਾਲਾ,ਲਾਲ ਚੰਦ, ਫੁਮਨ ਸਿੰਘ,ਪਵਨ ਸਹੋਤਾ,ਜਸਬੀਰ ਸਿੰਘ ਬੱਬੂ, ਸਤਨਾਮ ਸਿੰਘ, ਬਲਦੇਵ ਸਿੰਘ ਹਰਦਿਆਲ ਨਗਰ,ਬਲਵੀਰ ਸਿੰਘ ਲੰਮਾ ਪਿੰਡ,ਪਵਨ ਸਹੋਤਾ,ਹਰਭਜਨ ਸਿੰਘ,ਲਖਵਿੰਦਰ ਸਿੰਘ, ਜਗਤਾਰ ਸਿੰਘ ਫੋਜੀ,ਦਲਜੀਤ ਸਿੰਘ ਲੰਮਾ ਪਿੰਡ,ਜਗਜੀਤ ਸਿੰਘ ਖਾਲਸਾ,ਮੁਨੀਸ਼ ਗਿੱਲ,ਪਵਨ ਮੱਟੂ,ਸਨੀ ਪਹਿਲਵਾਨ, ਰਵੀ ਥਾਪਰ, ਬਾਬੂ ਨਾਹਰ, ਸਤਨਾਮ ਸਿੰਘ,ਹਰਭਜਨ ਸਿੰਘ ਸੂਚੀ ਪਿੰਡ, ਰਾਜ ਕੁਮਾਰ,ਬਲਵੀਰ ਸਿੰਘ ਬੀਰਾ, ਕੇਵਲ ਕ੍ਰਿਸ਼ਨ ਕਾਲਾ,ਫੁੰਮਣ ਸਿੰਘ, ਠੇਕੇਦਾਰ ਓਮ ਪ੍ਰਕਾਸ਼,ਜਗਤਾਰ ਸਿੰਘ ਸੂਚੀ,ਮਨਜੀਤ ਸਿੰਘ ਲੰਮਾ ਪਿੰਡ, ਲਖਵਿੰਦਰ ਸਿੰਘ ਲੰਮਾ ਪਿੰਡ,ਜਸਿੰਦਰ ਸਿੰਘ,ਅਰਸ਼ਦੀਪ ਸਿੰਘ,ਕਮਲਜੀਤ ਸਿੰਘ,ਬਲਜੀਤ ਸਿੰਘ ਬਿੱਲੂ,ਜਸਵੀਰ ਸਿੰਘ ਬੱਬੂ,ਬਹਾਦਰ ਸਿੰਘ,ਬਲਵਿੰਦਰ ਸਿੰਘ ਬਿੰਦਾ,ਗੋਲਡੀ ਪ੍ਰੀਤ ਨਗਰ, ਪ੍ਰਿੰਸ ਪ੍ਰੀਤ ਨਗਰ,ਸਾਹਿਬ ਸਿੰਘ ਪ੍ਰੀਤ ਨਗਰ,ਬਚਿੱਤਰ ਸਿੰਘ, ਹਾਜਰ ਸਨ।