ਮੁੰਬਈ: ਸਾਲ 2020 ਬਾਲੀਵੁੱਡ ਦੁਨੀਆ ਲਈ ਕਾਫੀ ਬੁਰਾ ਰਿਹਾ। ਇੱਕ ਤੋਂ ਬਾਅਦ ਇੱਕ ਬਾਲੀਵੁੱਡ ਐਕਟਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਰਹੇ ਹਨ। ਹੁਣ ਦਲੀਪ ਕੁਮਾਰ ਦੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਛੋਟੇ ਭਰਾ ਅਸਲਮ ਖਾਨ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪੌਜ਼ੇਟਿਵ ਸਨ। ਬੀਤੇ ਦਿਨੀਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਅਸਲਮ ਖਾਨ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਆ ਰਹੀ ਸੀ। ਦੱਸ ਦੇਈਏ ਕਿ ਦਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖਾਨ ਵੀ ਕੋਰੋਨਾ ਪੌਜ਼ੇਟਿਵ ਹਨ। ਉਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਫਿਲਹਾਲ ਉਹ ਲੀਲਾਵਤੀ ਹਸਪਤਾਲ ‘ਚ ਭਰਤੀ ਹਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ।