ਫਿਰੋਜ਼ਪੁਰ (ਜਤਿੰਦਰ ਪਿੰਕਲ)-ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਗੇ ਕੇ ਪਿੱਪਲ ਵਿਖੇ 24/08/2022 ਨੂੰ ਬਲਾਕ ਸਤੀਏ ਵਾਲਾ ਦੀ ਇੰਟਰ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿੱਚ ਅੰਡਰ 14, ਅੰਡਰ 17 ਦੇ ਲੜਕੇ ਅਤੇ ਲੜਕੀਆ ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ਹੀਸਾ ਲਿਆ। ਇਸ ਮੌਕੇ ਸਤਿਏ ਵਾਲਾ ਬਲਾਕ ਦੇ ਖੇਡ ਸਕੱਤਰ ਸ੍ਰੀ ਦਲਬੀਰ ਸਿੰਘ ਜੀ ਨੇ ਮੈਚਾਂ ਦੀ ਅਗਵਾਈ ਕੀਤੀ। ਵਿਦਿਆਰਥੀਆਂ ਦੇ ਸਿੰਗਲ ਅਤੇ ਡਬਲ ਮੈਚ ਕਰਵਾਏ ਗਏ।ਡਬਲ ਖੇਡ ਵਿੱਚ ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਜੇਤੂ ਰਹੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ ਸਤਿੰਦਰ ਪਾਲ ਸਿੰਘ ਸੰਧੂ ਨੇ ਬੱਚਿਆ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਬੱਚਿਆ ਨੂੰ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪਿਮਰਦੀਪ ਕੌਰ ਸੰਧੂ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਅਤੇ ਦਿਸ਼ਾ ਪਬਲਿਕ ਸਕੂਲ, ਬੱਗੇ ਕੇ ਪਿੱਪਲ ਦੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿਚੋਂ ਇੰਟਰ ਡਿਸਟ੍ਰਿਕਟ ਖਿਡਾਰੀਆ ਦੀ ਟੀਮ ਤਿਆਰ ਕੀਤੀ ਗਈ ਹੈ। ਇਸ ਮੌਕੇ ਕਿਰਨ ਸ਼ਰਮਾ ( ਲੈਕਚਰਾਰ ਸ. ਸ. ਸ ਬੱਗੇ ਪਿੱਪਲ) , ਦਲਬੀਰ ਸਿੰਘ, ਇਜ ਸੰਤੋਖ ਸਿੰਘ ਸੰਧੂ ਆਦਿ ਉਪਲਬਧ ਰਹੇ ਅਤੇ ਵਿਦਿਆਰਥੀ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੰਡੀ ਗਈ।