ਫਿਰੋਜਪੁਰ (ਜਤਿੰਦਰ ਪਿੰਕਲ)- ਜਿਲ੍ਹਾ ਸਿੱਖਿਆ ਅਫਸਰ ਐਲੀਟਰੀ ਰਾਜੀਵ ਛਾਬੜਾ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ ਸਤਿੰਦਰ ਸਿੰਘ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਲ੍ਹਾ ਸਿੱਖਿਆ ਅਫਸਰ ਰਾਜੀਵ ਛਾਬੜਾ ਵੱਲੋਂ ਅਤੇ ਬਲਾਕਾਂ ਤੋਂ ਆਏ ਬਲਾਕ ਪ੍ਰਾਇਮਰੀ ਅਫਸਰਾਂ ਵੱਲੋਂ ਨਵ ਨਿਯੁਕਤ ਉੱਪ ਜਿਲ੍ਹਾ ਸਿੱਖਿਆ ਅਫਸਰ ਡਾ ਸਤਿੰਦਰ ਸਿੰਘ ਦਾ ਨਿੱਘਾ ਸੁਆਗਤ ਕੀਤਾ ਗਿਆ।ਇਸ ਉਪਰੰਤ ਰਾਜੀਵ ਛਾਬੜਾ ਵੱਲੋਂ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਜਿਲ੍ਹੇ ਭਰ ਦੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਵਿਚਾਰ ਚਰਚਾ ਕੀਤੀ ਗਈ। ਡੀ.ਈ.ਓ. ਨੇ ਕਿਹਾ ਕਿ ਇਸ ਸਬੰਧੀ ਪਿੰਡ ਦੀ ਪੰਚਾਇਤ,ਸਕੂਲ ਮੈਨਜਮੈਂਟ ਕਮੇਟੀ ਅਤੇ ਬੱਚਿਆਂ ਦੇ ਮਾਤਾ ਪਿਤਾ ਨਾਲ ਰਾਬਤਾ ਕਾਇਮ ਕੀਤੀ ਜਾਵੇ। ਹਰੇਕ ਬੱਚੇ ਦਾ ਅਧਾਰ ਕਾਰਡ ਬਣਵਾਇਆ ਜਾਵੇ ਅਤੇ ਮਾਪਿਆਂ ਨਾਲ ਰਾਬਤਾ ਕਰਕੇ ਬੱਚਿਆਂ ਦੇ ਬੈਂਕ ਅਕਾਂਊਂਟ ਵੀ ਖੁਲਵਾ ਲਏ ਜਾਣ । ਇਸਤੋਂ ਬਾਅਦ ਉੱਪ ਜਿਲ੍ਹਾ ਸਿੱਖਿਆ ਅਫਸਰ ਨੇ ਬਲਾਕ ਪ੍ਰਾਇਮਰੀ ਅਫਸਰਾਂ ਤੋਂ ਸਕੂਲਾਂ ਅਤੇ ਦਫਤਰ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।ਸਕੂਲਾਂ ਨੂੰ ਲੋੜੀਦਾਂ ਸਮਾਨ ਜਲਦ ਹੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਸਕੂਲਾਂ ਨੂੰ ਜੋ ਗ੍ਰਾਂਟ ਮਿਲੀ ਹੈ ਜਲਦ ਤੋਂ ਜਲਦ ਖਰਚ ਕਰ ਲਿਆ ਜਾਵੇ।ਸਕੂਲਾਂ ਦਾ ਕੰਮ ਉਸਾਰੂ ਢੰਗ ਨਾਲ ਚਲਾਉਣ ਸਬੰਧੀ ਸੀ ਐੱਚ ਟੀ ਨਾਲ ਵੀ ਟਾਇਮ ਸਿਰ ਸੰਪਰਕ ਕੀਤਾ ਜਾਵੇ।75 ਵੀਂ ਅਜਾਦੀ ਦਿਵਸ ਨੂੰ ਮਨਾਉਣ ਸਬੰਧੀ ਮਿਲੀਆਂ ਹਦਾਇਤਾਂ ਦੀ ਸਕੂਲਾਂ ਵਿੱਚ ਇੰਨ ਬਿੰਨ ਪਾਲਣਾ ਕੀਤੀ ਜਾਵੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਬੀਪੀ ਈ ਓ,ਇੰਦਰਜੀਤ ਸਿੰਘ ਬੀ ਪੀ ਈ ਓ,ਰਾਜਨ ਨਰੂਲਾ ਬੀ ਪੀ ਈ ਓ,ਜਸਵਿੰਦਰ ਸਿੰਘ ਬੀ ਪੀ ਈ ਓ,ਸੁੱਖਵਿੰਦਰ ਕੌਰ ਬੀ ਪੀ ਈ ਓ,ਸੁਮਨਦੀਪ ਕੌਰ ਬੀ ਪੀ ਈ ਓ,ਸੁਰਿੰਦਰ ਬੀਪੀਈਓ,ਦਫਤਰੀ ਅਮਲਾ ਅਤੇ ਬਲਕਾਰ ਸਿੰਘ ਗਿੱਲ ਪ੍ਰਿੰਟ ਮੀਡੀਆ ਕੋਆਰੀਨੇਟਰ ਆਦਿ ਹਾਜਰ ਸਨ।