
Skip to content

ਬਿਨਾਂ ਤਲਾਕ ਦੂਜਾ ਵਿਆਹ ਕਰਨ ਦੇ ਦੋਸ਼ ’ਚ ਪਤਨੀ ਚੜ੍ਹੀ ਮੋਬਾਈਲ ਟਾਵਰ ’ਤੇ, 8 ਘੰਟੇ ਚੱਲਿਆ ਹਾਈ-ਵੋਲਟੇਜ ਡਰਾਮਾ
ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ, ਜਿੱਥੇ ਇੱਕ ਔਰਤ ਆਪਣੇ ਪਤੀ ਦੀ ਕਰਤੂਤ ਤੋਂ ਨਾਰਾਜ਼ ਹੋ ਕੇ ਮੋਬਾਈਲ ਟਾਵਰ ’ਤੇ ਚੜ੍ਹ ਗਈ। ਜਾਣਕਾਰੀ ਅਨੁਸਾਰ ਔਰਤ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਬਿਨਾਂ ਤਲਾਕ ਦਿੱਤੇ ਚੋਰੀ-ਛਿਪੇ ਦੂਜਾ ਵਿਆਹ ਕਰ ਲਿਆ।
ਗੁੱਸੇ ਵਿੱਚ ਆਈ ਔਰਤ ਟਾਵਰ ’ਤੇ ਚੜ੍ਹ ਗਈ ਅਤੇ ਕਰੀਬ 8 ਘੰਟਿਆਂ ਤੱਕ ਹੰਗਾਮਾ ਜਾਰੀ ਰਿਹਾ। ਔਰਤ ਨੇ ਕਿਹਾ ਕਿ ਪਹਿਲਾਂ ਉਸ ਦੇ ਪਤੀ ਨੂੰ ਮੌਕੇ ’ਤੇ ਲਿਆਂਦਾ ਜਾਵੇ, ਉਸ ਤੋਂ ਬਾਅਦ ਹੀ ਉਹ ਹੇਠਾਂ ਉਤਰੇਗੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨਿਕ ਟੀਮ ਨੇ ਔਰਤ ਨੂੰ ਸਮਝਾ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ।
Related