ਜਲੰਧਰ (ਬਿਊਰੋ) : ਸੈਨੀਟਾਈਜ਼ਰ ਜੋ ਪਹਿਲਾਂ ਬਹੁਤ ਘੱਟ ਵਰਤਿਆ ਜਾਂਦਾ ਸੀ ਪਰ ਕੋਰੋਨਾ ਆਫ਼ਤ ਦੌਰਾਨ ਇਸ ਦੀ ਵਰਤੋਂ ਬਹੁਤ ਹੀ ਜ਼ਿਆਦਾ ਹੋਣ ਲੱਗੀ। ਹੱਥਾਂ ਤੇ ਵਸਤਾਂ ਆਦਿ ਨੂੰ ਰੋਗਾਣੂ ਮੁਕਤ ਕਰਨ ਲਈ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਤੁਹਾਨੂੰ ਪਤਾ ਹੈ ਕਿ ਕੁਝ ਥਾਵਾਂ ਅਜਿਹੀਆਂ ਹਨ, ਜਿਥੇ ਇਸ ਦੀ ਵਰਤੋਂ ਕੀਤੇ ਜਾਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ। ਜੀ ਹਾਂ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੈਨੀਟਾਈਜ਼ਰ ਦੀ ਵਰਤੋਂ ਕਦੇ ਭੁੱਲ ਕੇ ਵੀ ਅੱਗ ਵਾਲੀਆਂ ਥਾਵਾਂ ‘ਤੇ ਨਾ ਕਰੋ। ਜਿਵੇਂ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਤਾਂ ਇਸ ਦੌਰਾਨ ਦੀਵੇ ਜਗਾਉਣੇ ਅਤੇ ਪਟਾਕੇ ਚਲਾਉਨੇ ਹਰ ਇਕ ਨੂੰ ਪਸੰਦ ਹੁੰਦੇ ਹਨ। ਇਸ ਦੌਰਾਨ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਬਚਾਅ ਰੱਖੋ।

    Rajasthan Chief Minister Ashok Gehlot ban sale of fireworks this Diwali  over coronavirus Second Wave | इस राज्य में Diwali पर नहीं मिलेंगे पटाखे,  CM ने दिये ये खास निर्देश । Hindi

    ਅੱਗ ਵਾਲੀ ਥਾਂ ਦੇ ਕੋਲ ਵੀ ਸੈਨੀਟਾਈਜ਼ਰ ਨੂੰ ਰੱਖਣ ਤੋਂ ਪਰਹੇਜ਼ ਕਰੋ ਕਿਓਂਕਿ ਸੈਨੀਟਾਈਜ਼ਰ ਅੱਗ ਜਲਦੀ ਫੜ੍ਹਦਾ ਹੈ। ਬੀਤੇ ਕੁਝ ਸਮੇਂ ਤੋਂ ਸੈਨੀਟਾਈਜ਼ਰ ਦੀ ਵਧੇਰੇ ਵਰਤੋਂ ਹੋਈ ਹੈ ਅਤੇ ਅਜਿਹੇ ‘ਚ ਕੁਝ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ, ਜਿਥੇ ਹੱਥਾਂ ਨੂੰ ਸੈਨੀਟਾਈਜ਼ਰ ਕਰਨ ਤੋਂ ਬਾਅਦ ਅੱਗ ਕੋਲ ਜਾਣ ਨਾਲ ਉਕਤ ਵਿਅਕਤੀ ਨੂੰ ਅੱਗ ਲੱਗ ਗਈ ਸੀ।

    Supreme Court Ordered The Bursting Of Firecrackers In Tamilnadu During  Diwali For Two Hours - दिवाली पर फोड़ सकेंगे पटाखे! सुप्रीम कोर्ट ने अपने  आदेश में किया बदलाव - Amar Ujala Hindi

    ਇਸ ਤੋਂ ਇਲਾਵਾ ਇਕ ਹੋਰ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਮੋਟਰਸਾਈਕਲ ਨੂੰ ਸੈਨੀਟਾਈਜ਼ ਕਰਦੇ ਸਮੇਂ ਉਸ ਨੂੰ ਅੱਗ ਲੱਗੀ ਸੀ। ਸੋ ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖਦੇ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰੋ ਤਾਂ ਜੋ ਕਿਸੇ ਵੱਡੀ ਘਟਨਾ ਦੇ ਸ਼ਿਕਾਰ ਹੋਣ ਤੋਂ ਬਚਾਅ ਕੀਤਾ ਜਾ ਸਕੇ।

    Diwali 2018 green fire crackers are allowed only for two hours supreme  court order

    ਦੱਸਣਯੋਗ ਹੈ ਕਿ ਦੀਵਾਲੀ ਲਾਈਟਾਂ ਅਤੇ ਮਠਿਆਈਆਂ ਦਾ ਤਿਉਹਾਰ ਹੈ ਪਰ ਹੁਣ ਰੁਝਾਨ ਬਦਲਿਆ ਗਿਆ ਹੈ ਅਤੇ ਪਟਾਕੇ ਦੀਵਾਲੀ ਦੇ ਜਸ਼ਨਾਂ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਅੱਜਕੱਲ੍ਹ ਦੇ ਬੱਚੇ ਪਟਾਕੇ ਚਲਾਉਣਾ ਕਾਫ਼ੀ ਪਸੰਦ ਕਰਦੇ ਹਨ ਤਾਂ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਉਹ ਦੀਵਾਲੀ ਸੁਰੱਖਿਅਤ ਹੀ ਮਨਾਉਣ। ਮਾਪਿਆਂ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਵਾਰਡਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਪਟਾਕੇ ਸਾੜਨ ਤੋਂ ਪਹਿਲਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਨਾ ਕਰੋ।