
Skip to content
ਫਗਵਾੜਾ (ਪੁਨੀਤ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ੇ ਵਿਰੁੱਧ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਅਧੀਨ, ਮਾਨਯੋਗ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਮੁਤਾਬਕ ਅਤੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਗੌਰਵ ਤੂਰਾ (ਆਈ.ਪੀ.ਐਸ.) ਕਪੂਰਥਲਾ ਦੇ ਦਿਸ਼ਾ-ਨਿਰਦੇਸ਼ ਹੇਠ ਸਬ ਡਵੀਜਨ ਫਗਵਾੜਾ ਵਿੱਚ ਵੱਡੀ ਅਭਿਆਨਾਤਮਕ ਕਾਰਵਾਈ ਅੰਜਾਮ ਦਿੱਤੀ ਗਈ।ਇਸ ਮਸ਼ਕਤ ਦੀ ਅਗਵਾਈ ਸ੍ਰੀਮਤੀ ਗੁਰਮੀਤ ਕੌਰ (ਪੀ.ਪੀ.ਐਸ.), ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਵੱਲੋਂ ਕੀਤੀ ਗਈ। ਉਨ੍ਹਾਂ ਦੀ ਨਿਗਰਾਨੀ ਹੇਠ ਸ੍ਰੀ ਭਾਰਤ ਭੂਸ਼ਣ (ਪੀ.ਪੀ.ਐਸ.), ਉਪ ਪੁਲਿਸ ਕਪਤਾਨ ਅਤੇ ਸ੍ਰੀ ਦਲਜੀਤ ਸਿੰਘ (ਪੀ.ਪੀ.ਐਸ.), ਉਪ ਪੁਲਿਸ ਕਪਤਾਨ ਸਮੇਤ ਸਬ ਡਵੀਜਨ ਦੇ ਸਮੂਹ ਥਾਣਾ ਇੰਚਾਰਜ, P.C.R./ਟਰੈਫਿਕ ਸਟਾਫ ਅਤੇ ਚੌਂਕੀ ਇੰਚਾਰਜਾਂ ਵੱਲੋਂ ਨਸ਼ਾ ਪ੍ਰਭਾਵਿਤ ਇਲਾਕਿਆਂ ‘ਚ “ਕਾਸੋ ਅਪਰੇਸ਼ਨ” ਚਲਾਇਆ ਗਿਆ।ਇਹ ਅਪਰੇਸ਼ਨ ਛੱਜ ਕਲੋਨੀ ਅਤੇ ਲਾਅ ਗੇਟ ਮਹੇੜੂ, ਫਗਵਾੜਾ ਵਿੱਚ ਹੋਈ , ਜਿਸ ਦੌਰਾਨ ਭਾਰੀ ਮਾਤਰਾ ‘ਚ ਨਸ਼ੀਲਾ ਪਦਾਰਥ, ਗ੍ਰਿਫ਼ਤਾਰੀ ਅਤੇ ਵਾਹਨ ਜ਼ਬਤ ਕੀਤੇ ਗਏ।Related