Skip to content
ਜਲੰਧਰ ( ਵਿੱਕੀ ਸੂਰੀ ) ਪੰਜਾਬ ਸਰਕਾਰ ਨੇ ਜਿਹੜੇ ਖੋਖਲੇ ਦਾਅਵੇ ਕੀਤੇ ਸਨ ਉਹ ਗਲਤ ਸਾਬਿਤ ਹੋ ਰਹੇ ਹਨ । ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਕਿਤੇ ਵੀ ਨਸ਼ਾ ਨਹੀਂ ਰੁਕ ਰਿਹਾ।ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਵੱਲ ਜਾ ਰਹੀ ਹੈ ।ਪੰਜਾਬ ਚ ਸ਼ਰੇਆਮ ਹੀ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਦੀ ਵਿਕਰੀ ਹੋ ਰਹੀ ਹੈ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬਸਤੀ ਸ਼ੇਖ ਤੋਂ ਸਾਹਮਣੇ ਆਇਆ ਹੈ। ਬਸਤੀ ਸ਼ੇਖ ਵੈਸਟ ਹਲਕੇ ਦੇ ਬਸਤੀ ਦਾਨਿਸ਼ਮੰਦਾ ਦੀ ਟੈਂਕੀ ਦੇ ਨੇੜੇ ਇੱਕ ਬਾਬਾ ਲੂਣ ਨਾਮ ਦੇ ਵਿਅਕਤੀ ਵਲੋਂ ਸ਼ਰੇਆਮ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਵੇਚੀਆਂ ਜਾ ਰਹੀਆਂ ਹਨ ਤੇ ਨੌਜਵਾਨ ਮੁੰਡਿਆਂ ਨੂੰ ਨਸ਼ੇ ਦੀ ਲੱਤ ਲਗਾਈ ਜਾ ਰਹੀ ਹੈ। ਜਦੋਂ ਇਹਨਾਂ ਨੌਜਵਾਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਫਿਰ ਇਹ ਨੌਜਵਾਨ ਲੁੱਟਾ ਤੇ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਕੁਝ ਮੁਲਾਜ਼ਮ ਆਉਂਦੇ ਹਨ ਅਤੇ ਇਹਨਾਂ ਨਾਲ ਹਾਏ ਹੈਲੋ ਕਰਕੇ ਚਲੇ ਜਾਂਦੇ ਹਨ। ਇਥੋਂ ਲੱਗਦਾ ਹੈ ਕਿ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਵੀ ਇਹਨਾਂ ਦੁਕਾਨ ਅਤੇ ਨਸ਼ਾ ਵੇਚਣ ਵਾਲਿਆਂ ਦੇ ਨਾਲ ਮਿਲੀਆਂ ਹੋਈਆਂ ਹਨ। ਇਸ ਵਿਅਕਤੀ ਤੇ ਉਸ ਰਾਜਨੀਤੀਕ ਲੀਡਰ ਦਾ ਹੱਥ ਜੋਂ ਆਪਣੀ ਸਰਕਾਰ ਹੋਣ ਦਾ ਫਾਇਦਾ ਲੈ ਰਿਹਾ ਹੈ । ਹੁਣ ਦੇਖਣਾ ਹੋਏਗਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਇਸ ਗੱਲ ਨੂੰ ਲੈ ਕੇ ਕੀ ਕਾਰਵਾਈ ਕਰਦੇ ਹਨ ।
ਅਗਲੇ ਭਾਗ ਵਿੱਚ ਹੋਰ ਵੀ ਕਰਾਂਗੇ ਖੁਲਾਸੇ
Post Views: 2,166
Related