ਲੁਧਿਆਣਾ ‘ਚ ਰਿਟਾਇਰ DSP ਨੇ ਖੁਦਕੁਸ਼ੀ ਕਰ ਲਈ ਹੈ। ਸਾਬਕਾ DSP ਬਰਜਿੰਦਰ ਭੁੱਲਰ ਨੇ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਸਿਰ ‘ਚ ਗੋਲੀ ਮਾਰ ਕੇ ਆਪਣੇ ਘਰ ‘ਚ ਹੀ ਖੁਦਕੁਸ਼ੀ ਕਰ ਲਈ।ਭੁੱਲਰ ਇੱਕ ਸਾਲ ਪਹਿਲਾਂ ਹੀ ਰਿਟਾਇਰ ਹੋਏ ਸਨ ਅਤੇ ਮਾਨਸਿਕ ਤੌਰ ‘ਤੇ ਬਿਮਾਰ ਦੱਸੇ ਜਾ ਰਹੇ ਹਨ। ਸਾਬਕਾ DSP ਇਤੇ ਆਪਣੇ ਮਾਤਾ-ਪਿਤਾ ਨਾਲ ਰਹਿ ਰਹੇ ਸਨ, ਜਦ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਵਿਦੇਸ਼ ਰਹਿੰਦੇ ਹਨ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ ‘ਤੇ ਪੁੱਜੀ। ਡੀ.ਐੱਸ.ਪੀ. ਦੀ ਲਾਸ਼ ਕਮਰੇ ‘ਚ ਕੁਰਸੀ ਉਤੇ ਪਈ ਸੀ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਹੈ।
ਜਾਣਕਾਰੀ ਮੁਤਾਬਕ ਬਰਜਿੰਦਰ ਸਿੰਘ ਭੁੱਲਰ ਲਗਭਗ 1 ਸਾਲ ਪਹਿਲਾਂ ਰਿਟਾਇਰ ਹੋਏ ਸਨ। ਜਦ ਉਹ ਰਿਟਾਇਰਡ ਹੋਏ ਤਾਂ ਉਨ੍ਹਾਂ ਦੀ ਅੰਤਿਮ ਪੋਸਟਿੰਗ ਆਈ.ਆਰ.ਬੀ. ਵਿਚ ਸੀ। ਉਹ ਸਰਾਭਾ ਨਗਰ ਇਲਾਕੇ ਦੇ ਗ੍ਰੀਨ ਐਵੇਨਿਊ ‘ਚ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸਨ, ਜਦਕਿ ਉਨ੍ਹਾਂ ਦੀ ਪਤਨੀ, ਬੱਚਿਆਂ ਦੇ ਨਾਲ ਵਿਦੇਸ਼ ‘ਚ ਰਹਿੰਦੀ ਹੈ।ਪਤਾ ਲੱਗਾ ਹੈ ਕਿ ਬਰਜਿੰਦਰ ਸਿੰਘ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਹ ਅਕਸਰ ਘਰ ‘ਚ ਇਕੱਲੇ ਕਮਰੇ ‘ਚ ਬੈਠੇ ਰਹਿੰਦੇ ਸੀ। ਬੀਤੇ ਦਿਨ ਉਨ੍ਹਾਂ ਨੇ ਕਮਰੇ ‘ਚ ਕੁਰਸੀ ‘ਤੇ ਬੈਠ ਕੇ ਖੁਦ ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਲਈ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਮਾਤਾ-ਪਿਤਾ ਕਮਰੇ ‘ਚ ਪੁੱਜੇ ਤਾਂ ਅੱਗੇ ਬਰਜਿੰਦਰ ਦੀ ਲਾਸ਼ ਪਈ ਸੀ।