ਫਗਵਾੜਾ,(ਇੰਦਰਜੀਤ ਸ਼ਰਮਾ/ਨਰੇਸ਼ ਪਾਸੀ)-ਫਗਵਾੜਾ ਵਿਖੇ ਡੀ. ਟੀ. ਓ. ਦਫਤਰ ਵਿਚ ਜਿੱਥੇ ਡਰਾਇਵਿੰਗ ਲਾਈਸੈਂਸ ਬਣਾਏ ਜਾਂਦੇ ਹਨ, ਉਥੇ ਕੈਮਰੇ ਬੰਦ ਹੋਣ ਕਾਰਣ ਲੋਕਾ ਨੂੰ ਅੱਜ ਦਿੱਕਤਾਂ ਦਾ ਸਾਹਮਣਾ ਕਰਨ ਪਿਆ। ਕੈਮਰੇ ਬੰਦ ਹੋਣ ਕਾਰਣ ਡਰਾਇਵਿੰਗ ਲਾਈਸੈਂਸ ਬਣਾਉਣ ਲਈ ਟੈਸਟ ਦੇਣ ਆਏ ਲੋਕ ਕਾਫੀ ਪਰੇਸ਼ਾਨ ਹੋਏ ਅਤੇ ਉਨ੍ਹਾਂ ਨੂੰ ਕਾਫੀ ਦੇਰ ਲਾਈਨਾਂ ਵਿਚ ਲੱਗਾ ਰਹਿਣਾ ਪਿਆ।

    ਇਸ ਦੇ ਨਾਲ ਹੀ ਉਨ੍ਹਾਂ ਨੂੰ ਲਾਈਸੈਂਸ ਬਣਾਉਣ ਲਈ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਉਥੋਂ ਦੇ ਇਕ ਵਰਕਰ ਨੇ ਦੱਸਿਆ ਕਿ ਕੱਲ ਰਾਤ ਆਏ ਮੀਂਹ ਹਨੇਰੀ ਕਾਰਣ ਕੈਮਰੇ ਖਰਾਬ ਹੋ ਗਏ। ਉਸ ਨੇ ਦੱਸਿਆ ਕਿ ਇਸ ਬਾਰੇ ਟੈਕਨੀਕਲ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ, ਜਿਸ ਤੋਂ ਬਾਅਦ ਕੈਮਰਿਆਂ ਨੂੰ ਠੀਕ ਕਰਵਾਇਆ ਜਾ ਰਿਹਾ।