ਹਰਿਆਣਾ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 2.6 ਤੀਬਰਤਾ ਦੇ ਇਸ ਭੂਚਾਲ ਕਾਰਨ ਰੋਹਤਕ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਹਰਿਆਣਾ ‘ਚ ਐਤਵਾਰ ਰਾਤ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 2.6 ਤੀਬਰਤਾ ਦੇ ਇਸ ਭੂਚਾਲ ਕਾਰਨ ਰੋਹਤਕ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਐਤਵਾਰ ਰਾਤ 11.26 ਵਜੇ 2.6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 7 ਕਿਲੋਮੀਟਰ ਪੂਰਬ ਦੱਖਣ-ਪੂਰਬ ਵੱਲ ਖੇੜੀ ਸਾਧ ਪਿੰਡ ਸੀ। ਧਰਤੀ ਤੋਂ ਪੰਜ ਕਿਲੋਮੀਟਰ ਹੇਠਾਂ ਮੂਵਮੈਂਟ ਰਿਕਾਰਡ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਸਤੰਬਰ ਨੂੰ ਇੱਕ ਹੀ ਦਿਨ ਵਿੱਚ ਦੋ ਵਾਰ ਭੂਚਾਲ ਆਇਆ ਸੀ। ਭੂਚਾਲ ਦਾ ਪਹਿਲਾ ਝਟਕਾ ਰਾਤ 12:27 ‘ਤੇ ਅਤੇ ਦੂਜਾ ਝਟਕਾ 1:44 ‘ਤੇ ਆਇਆ। ਭਾਵ ਥੋੜ੍ਹੇ ਜਿਹੇ ਵਕਫ਼ੇ ਮਗਰੋਂ ਦੂਜੀ ਵਾਰ ਭੂਚਾਲ ਆਇਆ। 12:27 ‘ਤੇ ਆਏ ਭੂਚਾਲ ਦਾ ਕੇਂਦਰ ਪਿੰਡ ਪੋਲਾਂਗੀ ਸੀ ਅਤੇ ਇਸ ਦੀ ਤੀਬਰਤਾ 2.6 ਸੀ, ਜਦਕਿ 01:44 ‘ਤੇ ਆਏ ਭੂਚਾਲ ਦਾ ਕੇਂਦਰ ਪਿੰਡ ਆਸਣ ਸੀ। ਇਸ ਭੂਚਾਲ ਦੀ ਤੀਬਰਤਾ 2.7 ਦਰਜ ਕੀਤੀ ਗਈ। ਇਸ ਤੋਂ ਇਲਾਵਾ ਨਵੇਂ ਸਾਲ ਦੀ ਸ਼ੁਰੂਆਤ ‘ਚ ਵੀ ਹਰਿਆਣਾ ਸਮੇਤ ਦਿੱਲੀ ਐਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਦੋਂ ਝੱਜਰ ਜ਼ਿਲ੍ਹੇ ਦਾ ਪਿੰਡ ਬੇਰੀ ਭੂਚਾਲ ਦਾ ਕੇਂਦਰ ਸੀ। ਦੁਪਹਿਰ 1:19 ਵਜੇ ਆਏ ਇਸ ਭੂਚਾਲ ਦੀ ਤੀਬਰਤਾ 3.8 ਸੀ।
ਦਰਅਸਲ, ਉੱਤਰਾਖੰਡ ਦੇ ਦੇਹਰਾਦੂਨ ਤੋਂ ਲੈ ਕੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਤੱਕ ਜ਼ਮੀਨ ਦੇ ਹੇਠਾਂ ਇੱਕ ਫਾਲਟ ਲਾਈਨ ਹੈ। ਇਸ ਵਿੱਚ ਕਈ ਤਰੇੜਾਂ ਆਉਣ ਕਾਰਨ ਇਸ ਵਿੱਚ ਸਰਗਰਮੀਆਂ ਚੱਲ ਰਹੀਆਂ ਹਨ। ਜਦੋਂ ਪਲੇਟਾਂ ਹਿੱਲਦੀਆਂ ਹਨ, ਉਹ ਇੱਕ ਦੂਜੇ ਨਾਲ ਟਕਰਾਉਂਦੀਆਂ ਹਨ ਅਤੇ ਵਾਈਬ੍ਰੇਸ਼ਨ ਦਾ ਕਾਰਨ ਬਣਦੀਆਂ ਹਨ। ਜਿਸ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।