
Skip to content
ਮੋਹਾਲੀ ਦੇ ਖਰੜ ਵਿੱਚ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਇੱਕ ਆਈਟੀ ਸੈਕਟਰ ਕਰਮਚਾਰੀ ਦੇ ਫਲੈਟ ਵਿਚ ਈਡੀ ਨੇ ਛਾਪਾ ਮਾਰਿਆ। ਟੀਮ ਨੂੰ ਆਉਂਦੇ ਦੇਖ ਕੇ, ਕਿਸੇ ਨੇ ਰਿਹਾਇਸ਼ੀ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਨਕਦੀ ਨਾਲ ਭਰੇ ਦੋ ਬੈਗ ਹੇਠਾਂ ਸੁੱਟ ਦਿੱਤੇ, ਜਿਸ ਨੂੰ ਪਹਿਲਾਂ ਤੋਂ ਹੇਠਾਂ ਖੜ੍ਹੇ ਇੱਕ ਡਰਾਈਵਰ ਨੇ ਚੁੱਕ ਲਏ।ਹਾਲਾਂਕਿ, ਟੀਮ ਨੇ ਘਟਨਾ ਨੂੰ ਦੇਖਿਆ ਅਤੇ ਬੈਗ ਲੈ ਕੇ ਭੱਜ ਰਹੇ ਡਰਾਈਵਰ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ, ਅਤੇ ਬੈਗ ਵਿੱਚੋਂ ਲਗਭਗ 21 ਲੱਖ ਰੁਪਏ ਨਕਦ ਬਰਾਮਦ ਹੋਏ। ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀ ਇਸ ਸਮੇਂ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।ਪਤਾ ਲੱਗਾ ਹੈ ਕਿ ਕੇਂਦਰੀ ਏਜੰਸੀ ਦੇ ਆਉਣ ਤੋਂ ਪਹਿਲਾਂ ਹੀ ਇੱਕ ਵਿਅਕਤੀ ਨੇ ਨੌਵੀਂ ਮੰਜ਼ਿਲ ਦੇ ਫਲੈਟ ਤੋਂ ਬੈਗ ਸੁੱਟ ਦਿੱਤੇ ਸਨ। ਉਸ ਦਾ ਡਰਾਈਵਰ, ਜੋ ਹੇਠਾਂ ਖੜ੍ਹਾ ਸੀ, ਤੁਰੰਤ ਇੱਕ ਚਿੱਟੀ ਕਾਰ ਵਿੱਚ ਬੈਗ ਲੈ ਕੇ ਭੱਜ ਗਿਆ। ਮੌਕੇ ‘ਤੇ ਮੌਜੂਦ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਲਿਆ।ਸੋਸਾਇਟੀ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ, ਜਿਸ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ‘ਤੇ ਖਰੜ ਦੇ ਡੀਐਸਪੀ ਇਸ਼ਾਂਤ ਸਿੰਗਲਾ ਦੇ ਨਿਰਦੇਸ਼ਾਂ ‘ਤੇ ਸਥਾਨਕ ਪੁਲਿਸ ਨੂੰ ਮੌਕੇ ‘ਤੇ ਭੇਜਿਆ ਗਿਆ। ਖਰੜ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਾਰਵਾਈ ਇੱਕ ਜਾਂਚ ਏਜੰਸੀ ਵੱਲੋਂ ਕੀਤੀ ਗਈ ਸੀ।Related