ਸਿੰਗਾਪੁਰ ਲਈ 72 ਪ੍ਰਿੰਸੀਪਲਾਂ ਦਾ 5-6ਵਾਂ ਬੈਂਚ ਰਵਾਨਾ ਹੋ ਗਿਆ ਹੈ। ਇਹ ਪ੍ਰਿੰਸੀਪਲ ਸਿੰਗਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਵਿਚ ਲੀਡਰਸ਼ਿਪ, ਗਲੋਬਲ ਐਜੂਕੇਸ਼ਨ ਤੇ ਕੋਆਰਡੀਨੇਸ਼ਨ ਦੀ ਟ੍ਰੇਨਿੰਗ ਹਾਸਲ ਕਰਨਗੇ। ਸਿੱਖਿਆ ਮੰਤਰੀ ਬੈਂਸ ਨੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਦੀ ਗੱਲ ਫਿਨਲੈਂਡ ਸਰਕਾਰ ਨਾਲ ਵੀ ਚੱਲ ਰਹੀ ਹੈ।

    ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਤੋਂ 72 ਪ੍ਰਿੰਸੀਪਲਾਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਸਾਰੇ ਪ੍ਰਿੰਸੀਪਲਸ ਨੇ ਬੈਂਸ ਨਾਲ ਮੁਲਾਕਾਤ ਵੀ ਕੀਤੀ। ਮੰਤਰੀ ਬੈਂਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ 300 ਟੀਚਰਾਂ ਜਿਨ੍ਹਾਂ ਵਿਚ 200 ਪ੍ਰਿੰਸੀਪਲ ਤੇ 100 ਟੀਚਰ ਹਨ, ਵਿਦੇਸ਼ ਜਾ ਚੁੱਕੇ ਹਨ।ਪੰਜਾਬ ਦੇ ਲਗਭਗ 20 ਫੀਸਦੀ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ 100 ਹੈੱਡਮਾਸਟਰਸ ਨੂੰ IIM ਅਹਿਮਦਾਬਾਦ ਭੇਜਿਆ ਗਿਆ ਸੀ।

    ਸਿੱਖਿਆ ਮੰਤਰੀ ਨੇ ਦੱਸਿਆ ਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਫਿਨਲੈਂਡ ਨਾਲ ਗੱਲਬਾਤ ਚੱਲ ਰਹੀ ਹੈ। ਫਿਨਲੈਂਡ ਦੀ ਪ੍ਰਾਇਮਰੀ ਐਜੂਕੇਸ਼ਨ ਬੈਸਟ ਮੰਨੀ ਜਾਂਦੀ ਹੈ, MOU ਸਾਈਨ ਹੋਣਦੇ ਬਾਅਦ ਪੰਜਾਬ ਦੇ ਪ੍ਰਿੰਸੀਪਲ ਇਥੇ ਜਾ ਕੇ ਵੀ ਟ੍ਰੇਨਿੰਗ ਹਾਸਲ ਕਰਨਗੇ।

    ਹੁਣ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਵਿਚ ਵਧਣਾ ਸ਼ੁਰੂ ਹੋ ਗਿਆ ਹੈ। ਟੀਚਰ ਪ੍ਰਿੰਸੀਪਲਾਂ ਦੀ ਲੋਕਲ ਟ੍ਰੇਨਿੰਗ ਨੂੰ ਵੀ ਅਪਡੇਟ ਕਰ ਰਹੇ ਹਨ ਜਿਸ ਦੇ ਬਾਅਦ ਇਸ ਸਾਲ ਰਿਕਾਰਡ ਦਾਖਲਾ ਵਧਿਆ ਹੈ। ਪ੍ਰੀ-ਪ੍ਰਾਇਮਰੀ ਕਲਾਸ ਵਿਚ ਦਾਖਲਾ 17 ਫੀਸਦੀ ਵਧਿਆ ਹੈ। ਪਹਿਲੀ ਵਾਰ ਪ੍ਰੀ-ਪ੍ਰਾਇਮਰੀ ਵਿਚ ਦਾਖਲੇ ਨੇ 2 ਲੱਖ ਦਾ ਅੰਕੜਾ ਪਾਰ ਕੀਤਾ ਹੈ। ਤਰਨਤਾਰਨ ਜਿਥੇ ਸਿੱਖਿਆ ਕਾਫੀ ਪੱਛੜੀ ਮੰਨੀ ਜਾਂਦੀ ਸੀ, ਵਿਚ 25 ਫੀਸਦੀ ਵੱਧ ਦਾਖਲਾ ਹੋਇਆ ਹੈ।