ਜਲੰਧਰ(ਵਿੱਕੀ ਸੂਰੀ)-ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾ ਲਗਾਤਾਰ ਵੱਧਦੀਆਂ ਜਾ ਰਹੀਆ ਹਨ। ਜਿਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਚੋਰੀ ਦੀਆਂ ਘਟਨਾਵਾਂ ‘ਤੇ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਲੋਕਾਂ ਵੱਲੋਂ ਸੁਰੱਖਿਆ ਨੂੰ ਲੈਕੇ ਪੁਲਿਸ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਅਜਿਹਾ ਵੀ ਇੱਕ ਮਾਮਲਾ  ਪਿੰਡ ਗਾਖਲ ਰੋੜ ਗਲੀ ਨੰ 3 ਸੰਤ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਵੱਲੋਂ ਇੱਕ ਮਹਿਲਾਂ ਤੋਂ ਪਰਸ ਖੋ ਕੇ ਮੌਕੇ ਤੋਂ ਫਰਾਰ ਹੋ ਗਏ।ਪੀੜਤ ਅੰਜੂ ਬਾਲਾਨੇ ਦੱਸਿਆ ਕਿ ਉਹ ਵਿਦੇਸ਼ ਤੋਂ ਆਈ ਹੈ ਅਤੇ ਬੀਤੇ ਦੀਨ ਖਰੀਦਾਰੀ ਕਰਨ ਲਈ ਬਸਤੀਆਂ ਅੱਡੇ ਨਾਹਲ ਸਿਨਮੇਂ ਦੇ ਕੋਲ ਗਈ ਸੀ। ਖਰੀਦਾਰੀ ਕਰਨ ਉਪਰੰਤ ਜਦੋ ਮਹਿਲਾ ਆਪਣੇ ਘਰ ਨੂੰ ਵਾਪਸ ਜਾ ਰਹੀ   ਬਸਤੀਆਂ ਅੱਡੇ ਬੈਂਕ ਦੇ ਸਾਹਮਣੇ ਪੁੱਜੀ ਤਾਂ ਪਿੱਛੋ ਆਏ  2 ਮੋਟਰਸਾਈਕਲ ਸਵਾਰ ਲੁਟੇਰੇ ਉਸ ਨੂੰ ਧੱਕਾ ਦੇ ਕੇ ਹੱਥੋਂ ਪਰਸ ਖੋਹ ਕੇ ਫਰਾਰ ਹੋ ਗਏ ਅਤੇ ਥਲੇ ਡਿਗਣ ਕਾਰਨ ਮਹਿਲਾਂ ਦੀ ਬਾਂਹ ਤੇ ਸੱਟ ਲੱਗ ਗਈ ਤੁਰੰਤ  ਮਹਿਲਾਂ ਨੇ ਆਪਣੇ-ਆਪ ਨੂੰ ਸੰਭਾਲਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਚੋਰ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਪੀੜਤ ਮਹਿਲਾ ਮੁਤਾਬਿਕ ਇਸ ਦੇ ਪਰਸ ਵਿੱਚ 47 ਹਜ਼ਾਰ ਰੁਪਏ ਦੀ ਨਗਦੀ ਸੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਫ਼ਕੀਰ ਚੰਦ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਨੇੜਲੇ ਸੀਸੀਟੀਵੀ ਚੈਕ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ, ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।