ਤਰਨ ਤਾਰਨ ਦੇ ਸਿਵਲ ਹਸਪਤਾਲ ‘ਚ ਦਾਖ਼ਲ ਸ਼ੂਟਰ ਚਰਨਜੀਤ ਉਰਫ਼ ਰਾਜੂ ਫਰਾਰ ਹੋ ਗਿਆ ਹੈ। ਗੈਗਸਟਰ ਦੇ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਰਾਜੂ ਨੂੰ ਲੈ ਕੇ ਹਸਪਤਾਲ ਚੋਂ ਫਰਾਰ ਹੋ ਗਏ। ਹਸਪਤਾਲ ਚੋਂ ਗੈਗਸਟਰ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਗੈਗਸਟਰ ‘ਤੇ ਅੱਧਾ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। 21 ਦਸੰਬਰ 2023 ਵਿਚ ਜਦੋਂ ਪੁਲਿਸ ਇਸ ਸ਼ੂਟਰ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਪੁਲਿਸ ‘ਤੇ ਗੋਲੀਆਂ ਵੀ ਚਲਾਈਆਂ ਸਨ ਅਤੇ ਮੁਕਾਬਲੇ ਦੌਰਾਨ ਉਸ ਦੀ ਲੱਤ ‘ਚ ਗੋਲੀ ਲੱਗੀ ਸੀ। ਫਿਲਹਾਲ ਪੁਲਿਸ ਉਸ ਦੀ ਭਾਲ ‘ਚ ਲੱਗੀ ਹੋਈ ਹੈ।
ਇਸ ਮਾਮਲੇ ਵਿਚ ਡੀਐਸਪੀ ਮਸੀਹ ਦਾ ਕਹਿਣਾ ਹੈ ਕਿ ਗੈਗਸਟਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੇ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਉਸ ਨੂੰ ਲੈ ਗਏ। ਉਨ੍ਹਾਂ ਦੇ ਦੱਸਿਆ ਕਿ ਗੈਗਸਟਰ ਦੇ ਫਰਾਰ ਹੋਣ ਸਬੰਧੀ ਜਾਣਕਾਰੀ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਵਿਚ ਜਾਰੀ ਕਰ ਦਿੱਤੀ ਹੈ। ਅਤੇ ਉਸ ਦੀ ਭਾਲ ਵਿੱਚ ਟੀਮ ਬਣਾਕੇ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜਲਦ ਇਸ ਗੈਗਸਟਰ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਵੇਗੀ।